Skip to content

ਟਰੰਪ ਵਿਰੁੱਧ ਮਹਾਦੋਸ਼ ਜਾਂਚ ਤੇ ਨਹੀਂ ਹੋਵੇਗੀ ਵੋਟਿੰਗ ਨੈਨਸੀ ਪੇਲੋਸੀ

Share this story

ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਬੁੱਧਵਾਰ ਨੂੰ ਇਕ ਐਲਾਨ ਕੀਤਾ। ਨੈਨਸੀ ਮੁਤਾਬਕ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਦੀ ਜਾਂਚ ਨੂੰ ਅਧਿਕਾਰਤ ਕਰਨ ਲਈ ਵੋਟਿੰਗ ਨਹੀਂ ਕਰਾਏਗੀ। ਉਨ੍ਹਾਂ ਨੇ ਵਿਰੋਧੀ ਧਿਰ ਦੇ ਬਹੁਮਤ ਪ੍ਰਾਪਤ ਡੈਮੋਕ੍ਰੈਟਿਕ ਸਾਂਸਦਾਂ ਦੇ ਨਾਲ ਇਸ ਮਾਮਲੇ ‘ਤੇ ਚਰਚਾ ਦੇ ਬਾਅਦ ਇਹ ਐਲਾਨ ਕੀਤਾ। ਵ੍ਹਾਈਟ ਹਾਊਸ ਅਤੇ ਰੀਪਬਲਿਕਨ ਸਾਂਸਦਾਂ ਦੇ ਵੱਧਦੇ ਦਬਾਅ ਦੇ ਵਿਚ ਪੇਲੋਸੀ ਨੇ ਇਹ ਫੈਸਲਾ ਲਿਆ ਹੈ।” ਵ੍ਹਾਈਟ ਹਾਊਸ ਅਤੇ ਟਰੰਪ ਦੀ ਰੀਪਬਲਿਕਨ ਪਾਰਟੀ ਦੇ ਸਾਂਸਦਾਂ ਦਾ ਕਹਿਣਾ ਹੈ ਕਿ ਮਹਾਦੋਸ਼ ਚਲਾਉਣ ਲਈ ਚੱਲ ਰਹੀ ਜਾਂਚ ਗੈਰ ਕਾਨੂੰਨੀ ਹੈ ਕਿਉਂਕਿ ਜਾਂਚ ਸ਼ੁਰੂ ਕਰਨ ਦੇ ਮਾਮਲੇ ‘ਤੇ ਸਦਨ ਵਿਚ ਰਸਮੀ ਤੌਰ ‘ਤੇ ਵੋਟਿੰਗ ਨਹੀਂ ਕਰਵਾਈ ਗਈ। ਇਕ ਅਮਰੀਕੀ ਵਿਸਲ ਬਲੋਅਰ ਦੀ ਸ਼ਿਕਾਇਤ ‘ਤੇ ਸਪੀਕਰ ਪੇਲੋਸੀ ਨੇ ਪਿਛਲੇ ਮਹੀਨੇ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਪ੍ਰਤੀਨਿਧੀ ਸਭਾ ਦੀਆਂ ਕਈ ਕਮੇਟੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਵਿਸਲ ਬਲੋਅਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਬੀਤੀ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜ਼ੇਲੇਂਸਕੀ ਨਾਲ ਫੋਨ ‘ਤੇ ਗੱਲ ਕੀਤੀ ਸੀ।

Share this story
WRITTEN BY

BREAKING