April 26, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਹਲਕਾ ਦਾਖਾ ‘ਚ ਪੁੱਜੇ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ

ਜਗਰਾਉਂ -ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਨੂੰ ਪੂਰੇ ਜਲੌਅ ‘ਚ ਪਹੁੰਚਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕੇ ‘ਚ ਦੂਜਾ ਰੋਡ ਸ਼ੋਅ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਰਾਹੀਂ ਲੋਕਾਂ ਦਾ ਪਿਆਰ ਕਬੂਲਿਆ। ਪਿੰਡ ਛਪਾਰ ਤੋਂ ਚੱਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ, ਐਮਪੀ ਰਵਨੀਤ ਸਿੰਘ ਬਿੱਟੂ, ਐਮਪੀ ਡਾ. ਅਮਰ ਸਿੰਘ, ਐਮਪੀ ਮੁਹੰਮਦ ਸਦੀਕ, ਮੰਤਰੀ ਭਾਰਤ ਭੂਸ਼ਨ ਆਸ਼ੂ, ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਨੰਦਸਰੂਪ ਸਿੰਘ ਮੋਹੀ, ਅਮਰੀਕ ਸਿੰਘ ਆਲੀਵਾਲ ਆਦਿ ਸੀਨੀਅਰ ਨੇਤਾ ਹਾਜਰ ਸਨ। ਪਿੰਡ ਛਪਾਰ ਤੋਂ ਸ਼ੁਰੂ ਹੋਇਆ ਰੋਡ ਸ਼ੌਅ ਲਤਾਲਾ, ਧੂਰਕੋਟ, ਫੱਲੇਵਾਲ, ਗੁੱਜਰਵਾਲ ਤੋਂ ਹੁੰਦਾ ਹੋਇਆ ਸਰਾਭਾ ਪੁੱਜਿਆ, ਜਿੱਥੇ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇੰਟ ਕੀਤੇ। ਇਸ ਮੌਕੇ ਵੱਖ-ਵੱਖ ਥਾਈਂ ਕਾਂਗਰਸੀ ਆਗੂਆਂ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ। ਇਸ ਮੌਕੇ ਜਿੱਥੇ ਜਗਪਾਲ ਸਿੰਘ ਖੰਗੂੜਾ ਨੇ ਆਪਣੇ ਸਮਰਥਕਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਇਸ ਦੌਰਾਨ ਰਣਜੀਤ ਸਿੰਘ ਮਾਂਗਟ, ਰਵਿੰਦਰ ਸਿੰਘ ਰੂੰਮੀ ਸਰਪੰਚ, ਬਲਵਿੰਦਰ ਸਿੰਘ, ਬਲਵੰਤ ਸਿੰਘ, ਮਨਜੀਤ ਸਿੰਘ, ਰਾਮ ਸਿੰਘ, ਮਨਿੰਦਰ ਸਿੰਘ, ਰਘੁਵੀਰ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਨਿੰਦੀ ਛਪਾਰ, ਰਾਜਾ ਦੁਲੱਟ, ਹਰਨੇਕ ਸਿੰਘ ਸਰਾਭਾ, ਬਲਾਕ ਸੰਮਤੀ, ਸੁਖਵਿੰਦਰ ਕੌਰ ਸਰਪੰਚ, ਹੁਸ਼ਿਆਰ ਸਿੰਘ ਪੰਚ, ਕੈਪਟਨ ਕਮਿੱਕਰ ਸਿੰਘ, ਮਨਪ੍ਰੀਤ ਕੌਰ ਪੰਚ, ਨਛੱਤਰ ਸਿੰਘ ਆਦਿ ਹਾਜ਼ਰ ਸਨ।