April 29, 2026

ਘਟੀਆ ਕੁਆਲਿਟੀ ਦਾ 50 ਕਿੱਲੋ ਗੈਰ ਮਿਆਰੀ ਪਤੀਸਾ ਨਸ਼ਟ-ਬਿਸਕੁਟ ਤੇ ਪਤੀਸੇ ਦੇ ਦੋ ਸੈਂਪਲ ਭਰੇ।

ਫਰੀਦਕੋਟ – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁੱਧ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਮੁਹਿੰਮ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਫਰੀਦਕੋਟ ਵੱਲੋਂ ਖਾਧ ਪਦਾਰਥਾਂ ਦੀ ਕੀਤੀ ਜਾ ਰਹੀ ਚੈਕਿੰਗ ਤਹਿਤ ਮਿਲੀ ਵਿਸ਼ੇਸ਼ ਸ਼ਿਕਾਇਤ ਦੇ ਆਧਾਰ ਤੇ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਫੂਡ ਸੇਫਟੀ ਇੰਸਪੈਕਟਰ ਸ੍ਰੀ ਮੁਕਲ ਸਿੰਘ ਗਿੱਲ ਵੱਲੋਂ ਕੀਤੀ ਗਈ। ਛਾਪੇਮਾਰੀ ਤਹਿਤ ਫਰੀਦਕੋਟ ਵਿਖੇ ਪਤੀਸਾ ਅਤੇ ਬੇਕਰੀ ਦਾ ਕੰਮ ਕਰਦੀ ਫੈਕਟਰੀ ਤੋਂ 50 ਕਿਲੋ ਗੈਰ ਮਿਆਰੀ ਪਤੀਸਾ ਫੜਿਆ ਗਿਆ ਜਿਸ ਨੂੰ ਸੈਂਪਲ ਲੈਣ ਉਪਰੰਤ ਮੌਕੇ ਤੇ ਹੀ ਨਸ਼ਟ ਕੀਤਾ ਗਿਆ। ਪਤੀਸੇ ਅਤੇ ਬੇਕਰੀ ਦੇ ਸੈਂਪਲ ਭਰੇ ਗਏ। ਜਿਨਾਂ ਨੂੰ ਜਾਂਚ ਲਈ ਅੱਗੇ ਭੇਜਿਆ ਜਾਵੇਗਾ। ਕਾਰਜਕਾਰੀ ਸਿਵਲ ਸਰਜਨ ਡਾ ਸੰਜੀਵ ਸੇਠੀ ਨੇ ਦੱਸਿਆ ਕਿ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਅੱਗੇ ਤੋਂ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਗੈਰ ਮਿਆਰੀ ਖਾਧ ਪਦਾਰਥ ਵੇਚਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।