ਪਾਤੜਾਂ ਪੁਲਿਸ ਵੱਲੋਂ ਨਸ਼ੀਲਿਆਂ ਗੋਲੀਆਂ ਅਤੇ ਹੈਰੋਇਨ ਸਮੇਤ 2 ਕਾਬੂ
ਪਾਤੜਾਂ – ਨਸ਼ਿਆਂ ਖਿਲਾਫ ਵਿੱਡੀ ਮੁਹਿਮ ਤਹਿਤ ਪਾਤੜਾਂ ਪੁਲਿਸ ਨੇ ਨਸ਼ੀਲੀਆਂ ਗੋਲਿਆਂ ਅਤੇ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਮੁਕਦਮਾਂ ਦਰਜ ਕੀਤਾ ਹੈ। ਮਿੱਲੀ ਜਾਂਣਕਾਰੀ ਅਨੂਸਾਰ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸਤ ਵਾ ਤਾਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਜਿਊਣਪੁਰਾ ਮੌਜੂਦ ਸੀ, ਜੇ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਰਖੀਆਂ ਨਸ਼ੀਲਿਆਂ ਗੋਲਿਆਂ ਨੂੰ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਤਾਂ ਮੌਕੇ ਪਰ ਮੌਜੂਦ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਉਸ ਨੂੰ ਰੋਕ ਕੇ ਚੈੱਕ ਕਰਨ ਤੇ ਉਸ ਵੱਲੋਂ ਸਿੱਟੇ ਪਲਾਸਟਿਕ ਦੇ ਲਿਫਾਫੇ ਵਿੱਚੋਂ 340 ਨਸ਼ੀਲਿਆਂ ਗੋਲਿਆਂ ਬਰਾਮਦ ਕਰਕੇ ਮੁਕਦਮਾਂ ਦਰਜ ਕੀਤਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਗੱਸਤ ਵਾ ਸ਼ੱਕੀ ਤੇ ਭੈੜੇ ਪੁਰਸ਼ਾ ਦੀ ਤੱਲਾਸ਼ ਵਿੱਚ ਹੱਦ ਚੋਆ ਪੁੱਲ ਚੁਨਗਰਾ ਰੋੜ ਮੌਜੂਦ ਸੀ ਜੋ ਦੋਸ਼ੀ ਨੇ ਪੁਲਿਸ ਪੁਲਿਸ ਪਾਰਟੀ ਨੂੰ ਦੇਖ ਕੇ ਭਜਣ ਦੀ ਕੋਸਿਸ਼ ਕੀਤੀ ਤਾਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲੈਣ ਤੇ ਉਸ ਪਾਸੋਂ 10 ਗਰਾਮ ਹੈਰੋਇਨ ਬ੍ਰਾਮਦ ਕਰਕੇ ਗਿਰਫਤਾਰ ਕੀਤਾ ਹੈ। ਇਨ੍ਹਾਂ ਦੋਨ੍ਹਾ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਰਖਣ ਦੇ ਸਬੰਧ ਵਿੱਚ ਅੰਡਰ ਸੈਕਸਨ 21/61/85 ਅਤੇ 22/61/85 ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਈ ਆਰੰਭ ਦਿੱਤੀ ਗਈ ਹੈ।






