August 27, 2026
#ਦੇਸ਼ ਦੁਨੀਆਂ

ਵਿੱਤ ਮੰਤਰੀ ਮੁਤਾਬਕ ਭਾਰਤ ‘ਹਾਲੇ ਵੀ ਉੱਭਰਦੀ ਅਰਥਵਿਵਸਥਾ’

ਵਾਸ਼ਿੰਗਟਨ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਵੱਲੋਂ ਦਿੱਤੇ ਘੱਟ ਵਿਕਾਸ ਦਰ ਦੇ ਅੰਕੜਿਆਂ ਦੇ ਬਾਵਜੂਦ ਭਾਰਤ ਹਾਲੇ ਵੀ ‘ਸੰਸਾਰ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਬਣਿਆ ਹੋਇਆ ਹੈ।’ ਹੋਰ ਤੇਜ਼ੀ ਨਾਲ ਵਿਕਾਸ ਲਈ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦਰ 6.1 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ ਤੇ ਇਹ ਘਾਟਾ ਸੰਸਾਰ ਪੱਧਰ ’ਤੇ ਹੈ। ਆਈਐਮਐਫ ਨੇ ਵਿਕਾਸ ਦਰ 2020 ਵਿਚ ਸੱਤ ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ।