Skip to content

ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾਰ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਲਾਹ

Share this story

ਨਵੀਂ ਦਿੱਲੀ – ਰਾਜਧਾਨੀ ਵਿੱਚ ਕੱਲ੍ਹ ਦੇਰ ਰਾਤ ਹੋਈ ਹਲਕੀ ਬਾਰਸ਼ ਨਾਲ ਏਅਰ ਕਵਾਲਿਟੀ ਇੰਡੈਕਸ (ਏ.ਕਊ. ਆਈ.) ਵਿੱਚ ਕੁਝ ਸੁਧਾਰ ਹੈ| ਇਸ ਦੇ ਬਾਵਜੂਦ ਇਹ ਖਰਾਬ ਪੱਧਰ ਤੇ ਬਣਿਆ ਹੋਇਆ ਹੈ| ਅੱਜ ਸਵੇਰੇ ਦਿੱਲੀ ਦਾ ਔਸਤ ਏ.ਕਊ.ਆਈ. 242 ਸੀ| ਬਾਰਸ਼ ਹੋਣ ਤੋਂ ਪਹਿਲਾਂ ਇਹ 300 ਪਾਰ ਰਹਿੰਦਾ ਸੀ| ਹਾਲਾਂਕਿ ਇਹ ਰਾਹਤ ਜ਼ਿਆਦਾ ਦਿਨ ਤੱਕ ਨਹੀਂ ਹੈ, ਕਿਉਂਕਿ ਇਸ ਵਾਰ ਪਿਛਲੀ ਵਾਰ ਤੋਂ ਵਧ ਪਰਾਲੀ ਸੜਨ ਦੀ ਖਬਰ ਹੈ, ਜਿਸ ਨੂੰ ਦੇਖਦੇ ਹੋਏ ਘਰੋਂ ਘੱਟ ਨਿਕਲਣ ਦਾ ਸੁਝਾਅ ਦਿੱਤਾ ਗਿਆ ਹੈ| ਪਿਛਲੇ ਸਾਲ ਇਨ੍ਹਾਂ ਦੋਹਾਂ ਰਾਜਾਂ ਵਿੱਚ ਪਰਾਲੀ ਸਾੜਨ ਦੇ 1198 ਮਾਮਲੇ ਸਾਹਮਣੇ ਆਏ ਸਨ| ਇਸ ਵਾਰ ਹੁਣ ਤੱਕ 1631 ਮਾਮਲੇ ਸਾਹਮਣੇ ਆ ਚੁਕੇ ਹਨ| ਹਾਲਾਂਕਿ ਹਾਲੇ ਤੱਕ ਪਰਾਲੀ ਨੇ ਦਿੱਲੀ ਨੂੰ ਬਹੁਤ ਵਧ ਪ੍ਰਭਾਵਿਤ ਨਹੀਂ ਕੀਤਾ ਹੈ| ਮਾਨਸੂਨ ਦੇਰੀ ਨਾਲ ਜਾਣ ਕਾਰਨ ਦਿੱਲੀ ਹੁਣ ਪਰਾਲੀ ਦੇ ਧੂੰਏ ਤੋਂ ਕਾਫ਼ੀ ਬਚੀ ਹੋਈ ਹੈ ਪਰ 23 ਅਕਤੂਬਰ ਤੋਂ ਬਾਅਦ ਇੱਥੇ ਦੀ ਹਵਾ ਕਾਫੀ ਖਰਾਬ ਹੋ ਸਕਦੀ ਹੈ| ਸੀ.ਪੀ.ਸੀ.ਬੀ. (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਟਾਕਸ ਫੋਰਸ ਦੀ ਸ਼ੁੱਕਰਵਾਰ ਨੂੰ ਵਧਦੇ ਪ੍ਰਦੂਸ਼ਣ ਤੇ ਚਰਚਾ ਲਈ ਮੀਟਿੰਗ ਵੀ ਹੋਈ ਸੀ| ਇਸ ਵਿੱਚ ਦਿੱਲੀ-ਐਨ.ਸੀ.ਆਰ. ਦੇ ਕਾਰਪੋਰੇਟ, ਆਈ.ਟੀ. ਸੈਕਟਰ ਅਤੇ ਜਿੱਥੇ ਵੀ ਸੰਭਵ ਹੋਵੇ, ਉਨ੍ਹਾਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰਮ ਹੋਮ (ਘਰੋਂ ਕੰਮ ਕਰਨ) ਦਾ ਸੁਝਾਅ ਦਿੱਤਾ ਹੈ| ਇਸ ਕਦਮ ਨਾਲ ਕਾਫ਼ੀ ਵੱਡਾ ਅਸਰ ਪਵੇਗਾ ਅਤੇ ਸੜਕਾਂ ਤੇ ਗੱਡੀਆਂ ਦੀ ਗਿਣਤੀ ਘੱਟ ਹੋਵੇਗੀ| ਜਿੱਥੇ ਇਹ ਸੁਝਾਅ ਅਮਲ ਵਿੱਚ ਲਿਆਉਣਾ ਸੰਭਵ ਨਹੀਂ ਹੈ, ਉਨ੍ਹਾਂ ਸੈਕਟਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਪ੍ਰਾਈਵੇਟ ਗੱਡੀਆਂ ਦੀ ਬਜਾਏ ਪਬਲਿਕ ਟਰਾਂਸਪੋਰਟ ਦਾ ਸੁਝਾਅ ਦਿੱਤਾ ਹੈ| ਸਫ਼ਰ ਅਨੁਸਾਰ ਵੈਸਟਰਨ ਡਿਸਟਰਬੈਂਸ ਕਾਰਨ ਹਵਾਵਾਂ ਦੀ ਗਤੀ ਵਧੀ ਹੈ| 23 ਅਕਤੂਬਰ ਤੱਕ ਪ੍ਰਦੂਸ਼ਣ ਦਾ ਪੱਧਰ ਖਰਾਬ ਜਾਂ ਬੇਹੱਦ ਖਰਾਬ ਪੱਧਰ ਤੇ ਰਹੇਗਾ|

Share this story
WRITTEN BY

BREAKING