Skip to content

ਆਤਮ ਸਮਰਪਣ ਨਾ ਕਰਨ ਵਾਲੇ ਭਾਰਤੀ-ਅਮਰੀਕੀ ਦੀ ਸਜ਼ਾ ਵਧੀ

Share this story

ਨਿਊਯਾਰਕ – ਭਾਰਤੀ ਮੂਲ ਦੇ ਇਕ ਵਿਅਕਤੀ ਦੇ ਆਤਮ ਸਮਰਪਣ ਨਾ ਕਰਨ ’ਤੇ ਉਸ ਨੂੰ ਹੋਈ ਸਜ਼ਾ ਨੌਂ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ। ਅਮਰੀਕੀ ਅਟਾਰਨੀ ਨੇ ਕਿਹਾ ਕਿ ਲਾਸ ਏਂਜਲਸ ਦੇ 34 ਸਾਲਾ ਦਮਨਪ੍ਰੀਤ ਸਿੰਘ ਨੂੰ ਪਿਛਲੇ ਹਫ਼ਤੇ ਅਮਰੀਕਾ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਸਤੰਬਰ ਵਿਚ ਦਮਨਪ੍ਰੀਤ ਨੂੰ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ, ਸ਼ਨਾਖ਼ਤ ਵਿਚ ਧੋਖਾਧੜੀ ਕਰਨ ਤੇ ਇਕ ਕੰਪਿਊਟਰ ਤੱਕ ਬਿਨਾਂ ਮਨਜ਼ੂਰੀ ਪਹੁੰਚ ਕਰਨ ਦੇ ਦੋਸ਼ਾਂ ਤਹਿਤ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਸਾਲ ਜਨਵਰੀ ਵਿਚ ਸ਼ੁਰੂ ਹੋ ਰਹੀ ਸਜ਼ਾ ਲਈ ਉਸ ਨੂੰ ਸਮਰਪਣ ਕਰਨ ਲਈ ਕਿਹਾ ਗਿਆ ਸੀ। ਆਤਮ ਸਮਰਪਣ ਕਰਨ ਦੀ ਬਜਾਏ ਉਸ ਨੇ ਹਿਰਾਸਤ ਤੋਂ ਬਚਣ ਦੀ ਕੋਸ਼ਿਸ਼ ਕੀਤੀ।

Share this story
WRITTEN BY

BREAKING