April 24, 2026
#ਖੇਡਾਂ

ਫੈਡਰਰ ਨੇ ਕੈਰੀਅਰ ਦਾ 1500ਵਾਂ ਮੈਚ ਜਿੱਤਿਆ

ਰੋਜਰ ਫੈਡਰਰ ਨੇ ਬਾਸੇਲ ਵਿੱਚ ਆਪਣੇ 10ਵੇਂ ਏ. ਟੀ. ਪੀ. ਸਵਿਸ ਇੰਡੋਰ ਟੈਨਿਸ ਖਿਤਾਬ ਦੇ ਅਭਿਆਨ ਦੀ ਸ਼ੁਰੂਆਤ ਜਰਮਨੀ ਦੇ ਕੁਆਲੀਫਾਇਰ ਪੀਟਰ ਗੋਜੋਵਿਕ ਖਿਲਾਫ ਇਕ ਪਾਸੜ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਕੇ ਕੀਤੀ| ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਫੈਡਰਰ ਨੇ ਆਪਣੇ ਕੈਰੀਅਰ ਦੇ 1500ਵੇਂ ਮੈਚ ਵਿੱਚ ਗੋਜੋਵਿਕ ਨੂੰ 6-2,6-1 ਨਾਲ ਹਰਾਇਆ|ਜਫੈਡਰਰ ਕੈਰੀਅਰ ਦਾ 103ਵਾਂ ਖਿਤਾਬ ਜਿੱਤਣ ਲਈ ਚੁਣੌਤੀ ਪੇਸ਼ ਕਰ ਰਹੇ ਹਨ| ਫੈਡਰਰ ਆਪਣੇ ਘਰ ਵਿੱਚ ਹੋ ਰਹੇ ਟੂਰਨਾਮੈਂਟ ਵਿੱਚ 2018 ਵਿੱਚ ਜਿੱਤੇ ਖਿਤਾਬ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹਨ| ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਜਿੱਤ ਹਾਰ ਦਾ ਰਿਕਾਰਡ 72-9 ਹੋ ਗਿਆ ਹੈ| ਪਿੱਛਲੇ 12 ਵਾਰ ਤੋਂ ਬਾਸੇਲ ਵਿੱਚ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਫੈਡਰਰ ਦੀ ਇੱਥੇ ਇਹ ਲਗਾਤਾਰ 21ਵੀਂ ਜਿੱਤ ਹੈ|