April 29, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਨੇਡੀਅਨ ਪੈਸੀਫਿਕ ਲਿੰਕ ਕਾਲਜ ਨੇ ਆਰੀਅਨਜ਼ ਗਰੁੱਪ, ਚੰਡੀਗੜ ਨਾਲ ਕੀਤਾ ਸਮਝੌਤਾ

ਮੋਹਾਲੀ – ਕੈਨੇਡੀਅਨ ਪੈਸੀਫਕ ਲਿੰਕ ਕਾਲਜ (ਪੀਐਲਸੀ), ਸਰੀ, ਬ੍ਰਿਟਿਸ਼ ਕੰਲੋਬੀਆਂ, ਕੈਨੇਡਾ ਨੇ ਚੰਡੀਗੜ ਸਥਿਤ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨਾਲ ਹੱਥ ਮਿਲਾਇਆ ਹੈ।ਇਹ ਮੈਮੋਰੰਡਮ ਆਫ ਅੰਡਰਸੇਟੈਡਿੰਗ ਸਰੀ, ਬ੍ਰਿਟਿਸ਼ ਕੰਲੋਬੀਆਂ, ਕੈਨੇਡਾ ਵਿੱਚ ਹੋਇਆ ਜਿਸ ਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਚੈਅਰਮੈਨ, ਡਾ.ਅੰਸ਼ੂ ਕਟਾਰੀਆ ਅਤੇ ਪੈਸੀਫਿਕ ਲਿੰਕ ਕਾਲਜ ਦੇ ਕਾਰਜਕਾਰੀ ਡਾਇਰੇਕਟਰ ਮਿ. ਤਰੁਣ ਖੁੱਲਰ ਵਨੇ ਸਾਈਨ ਕੀਤੇ ਹਨ। ਇਹ ਸਮਝੋਤਾ ਆਰੀਅਨਜ਼ ਦੇ ਇੰਜਨੀਅਰਿੰਗ, ਮੈਨੇਜਮੈਂਟ, ਕਵਾ ਪ੍ਰੋਗਰਾਮਾਂ ਆਦਿ ਦੇ ਮਹੱਤਵਪੂਰਨ ਵਿਕਾਸ ਲਈ ਹੈ।ਮਿ.ਤਰੁਣ ਖੁੱਲਰ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜਾਂ ਉਦਯੋਗ ਦੀਆਂ ਜਰੂਰਤਾਂ ਅਨੁਸਾਰ ਨਿਯਮਿਤ ਆਧਾਰ ਤੇ ਆਪਣੇ ਕੋਰਸ ਦੇ ਪਾਠਕ੍ਰਮ ਨੂੰ ਅਪਡੇਟ ਕਰਦੇ ਰਹਿੰਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਮਝੌਤਾ ਆਰੀਅਨਜ਼ ਦੇ ਵਿਦਿਆਰਥੀਆਂ ਨੂੰ ਟੈਕਨੋਲਿਜੀ ਵਿੱਚ ਤੇਜ਼ੀ ਨਾਲ ਵਾਧੇ ਲਈ ਆਪਣੇ ਆਪ ਨੂੰ ਅਪਡੇਟ ਕਰਨ ਵਿੱਚ ਸਹਾਇਤਾ ਕਰੇਗਾ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਪੀਐਲਸੀ ਬ੍ਰਿਟਿਸ਼ ਕੰਲੋਬੀਆ, ਕੈਨੇਡਾ ਦੇ ਪ੍ਰਸਿੱਧ ਕਾਲਜਾਂ ਵਿੱਚੋਂ ਇੱਕ ਹੈ ਅਤੇ ਇਹ ਸਹਿਯੋਗ ਆਰੀਅਨਜ਼ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਵਿੱਦਿਅਕ ਸੰਪਰਕ ਲਿਆਉਣ ਵਿੱਚ ਸਹਾਇਤਾ ਕਰੇਗਾ। ਉਹਨਾਂ ਨੇ ਅੱਗੇ ਕਿਹਾ ਕਿ ਇਸ ਕਿਸਮ ਦੇ ਸਹਿਯੋਗ ਨਾਲ ਵਿਦਿਆਰਥੀ ਐਕਸਚੈਂਜ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਮਦਦ ਮਿਲਦੀ ਹੈ ਜੋਕਿ ਵਿਦਿਆਰਥੀ ਅਤਤੇ ਕਾਲਜ ਦੋਨਾਂ ਲਈ ਲਾਭਕਾਰੀ ਹੈ।ਇਹ ਦੱਸਣਯੋਗ ਹੈ ਕਿ ਪੈਸੀਫਿਕ ਲਿੰਕ ਕਾਲਜ ਮੈਟਰੋ, ਵੈਨਕੂਵਰ ਵਿੱਚ ਸਥਿਤ ਹੈ, ਆਧੁਨਿਕ ਸਹੂਲਤਾਂ ਨਾਲ ਘਿਰਿਆ ਹੋਇਆ ਹੈ। ਕੈਂਪਸ ਵਿੱਚ ਸੱਭਿਆਚਾਰਕ ਕਲੱਬਾਂ ਅਤੇ ਭਾਸ਼ਾ ਸਿੱਖਣ ਦੇ ਸਰੋਤਾਂ ਦੀ ਇੱਕ ਗੁੰਝਲਦਾਰ ਕਮਿਊਨਿਟੀ ਸ਼ਾਮਿਲ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਬਹੁਸੱਭਿਆਚਾਰਕ ਵਾਤਾਵਰਣ ਵਿੱਚ ਅੰਗਰੇਜ਼ੀ ਸਿੱਖਣ ਦੀ ਆਗਿਆ ਮਿਲਦੀ ਹੈ।