Skip to content

ਰੋਹਿਤ ਸ਼ਰਮਾ ਸਿਖਰਲੇ ਦਸ ਬੱਲੇਬਾਜ਼ਾਂ ਵਿੱਚ

Share this story

ਰੋਹਿਤ ਸ਼ਰਮਾ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਦੇ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਰੋਹਿਤ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਗੌਤਮ ਗੰਭੀਰ ਇਹ ਸਿਹਰਾ ਹਾਸਲ ਕਰ ਚੁੱਕੇ ਹਨ। ਰੋਹਿਤ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਨਵੀਂ ਭੂਮਿਕਾ ਵਿੱਚ ਉਤਰਦਿਆਂ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਵਿੱਚ ਯਾਦਗਾਰ ਪ੍ਰਦਰਸ਼ਨ ਕੀਤਾ ਸੀ।ਉਸ ਨੇ ਰਾਂਚੀ ਵਿੱਚ ਤੀਜੇ ਤੇ ਆਖ਼ਰੀ ਟੈਸਟ ਵਿੱਚ 212 ਦੌੜਾਂ ਦੀ ਪਾਰੀ ਖੇਡੀ ਅਤੇ 12 ਦਰਜਿਆਂ ਦੇ ਫ਼ਾਇਦੇ ਨਾਲ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਦਸਵੇਂ ਸਥਾਨ ’ਤੇ ਪਹੁੰਚ ਗਿਆ। ਅਜਿੰਕਿਆ ਰਹਾਣੇ ਕਰੀਅਰ ਦੀ ਸਰਵੋਤਮ ਪੰਜਵੀਂ ਦਰਜਾਬੰਦੀ ’ਤੇ ਪਹੁੰਚਿਆ। ਉਹ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਮਗਰੋਂ ਤੀਜਾ ਭਾਰਤੀ ਹੈ। ਮਯੰਕ ਅਗਰਵਾਲ 18ਵੇਂ ਸਥਾਨ ’ਤੇ ਹੈ। ਟੂਰਨਾਮੈਂਟ ਵਿੱਚ ਸਰਵੋਤਮ ਖਿਡਾਰੀ ਰਿਹਾ ਰੋਹਿਤ ਲੜੀ ਤੋਂ ਪਹਿਲਾਂ 44ਵੇਂ ਸਥਾਨ ’ਤੇ ਸੀ। ਉਹ ਇੱਕ ਰੋਜ਼ਾ ਵਿੱਚ ਫਰਵਰੀ 2018 ਵਿੱਚ ਆਈਸੀਸੀ ਦਰਜਾਬੰਦੀ ਵਿੱਚ ਦੂਜੇ ਅਤੇ ਟੀ-20 ਵਿੱਚ ਨਵੰਬਰ 2018 ਦੌਰਾਨ ਸੱਤਵੇਂ ਸਥਾਨ ’ਤੇ ਪਹੁੰਚਿਆ ਸੀ।ਕੋਹਲੀ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਅੱਵਲ ਨੰਬਰ ਰਹਿ ਚੁੱਕਿਆ ਹੈ।

Share this story
WRITTEN BY

BREAKING