Skip to content

ਸੁਪਰੀਮ ਕੋਰਟ ਵਲੋਂ ਜੰਮੂ ਕਸ਼ਮੀਰ ਵਿੱਚ ਪਬੰਧੀਆਂ ਜਾਰੀ ਰੱਖਣ ਤੇ ਫਟਕਾਰ

Share this story

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਵਿੱਚ ਜਾਰੀ ਪਾਬੰਦੀਆਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ 5 ਨਵੰਬਰ ਤੱਕ ਲਈ ਅੱਜ ਮੁਲਤਵੀ ਕਰ ਦਿੱਤੀ| ਇਸ ਦੌਰਾਨ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਵੀ ਲਗਾਈ| ਜੱਜ ਐਨ.ਵੀ. ਰਮਨ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਉਹ ਕਿੰਨੇ ਦਿਨਾਂ ਲਈ ਰਾਜ ਵਿੱਚ ਪਬੰਦੀ ਚਾਹੁੰਦੇ ਹਨ? ਬੈਂਚ ਨੇ ਕਿਹਾ ਕਿ ਇਹ ਪਾਬੰਦੀ ਪਹਿਲਾਂ ਤੋਂ ਹੀ 2 ਮਹੀਨੇ ਤੋਂ ਜਾਰੀ ਹੈ| ਜੱਜ ਰਮਨ ਨੇ ਪੁੱਛਿਆ ਕਿ ਕੇਂਦਰ ਸਰਕਾਰ ਨੂੰ ਸਪੱਸ਼ਟ ਕਰਨਾ ਹੋਵੇਗਾ ਅਤੇ ਨਾਲ ਹੀ ਉਸ ਨੂੰ ਇਸ ਮਾਮਲੇ ਵਿੱਚ ਹੋਰ ਤਰੀਕਿਆਂ ਦਾ ਵੀ ਪਤਾ ਲਗਾਉਣਾ ਹੋਵੇਗਾ|ਸੁਪਰੀਮ ਕੋਰਟ ਨੇ ਕਿਹਾ,”ਤੁਸੀਂ ਪਾਬੰਦੀ ਲਗਾਈ ਰੱਖ ਸਕਦੇ ਹੋ, ਪਰ ਤੁਹਾਨੂੰ ਆਪਣੇ ਫੈਸਲਿਆਂ ਦੀ ਸਮੀਖਿਆ ਕਰਨੀ ਹੋਵੇਗੀ|” ਕੇਂਦਰ ਸਰਕਾਰ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਰਾਜ ਵਿੱਚ 90 ਫੀਸਦੀ ਪਾਬੰਦੀ ਹਟਾ ਲਈਆਂ ਗਈਆਂ ਹਨ ਅਤੇ ਇਨ੍ਹਾਂ ਰੋਜ਼ਾਨਾ ਸਮੀਖਿਆ ਕੀਤੀ ਜਾ ਰਹੀ ਹੈ| ਇਹ ਮਾਮਲਾ ਜੰਮੂ-ਕਸ਼ਮੀਰ ਵਿੱਚ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਉੱਥੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਜੁੜਿਆ ਹੈ|ਕੋਰਟ ਨੇ ਕੇਂਦਰ ਅਤੇ ਰਾਜ ਪ੍ਰਸ਼ਾਸਨ ਤੋਂ ਪੁੱਛਿਆ,”ਕਦੋਂ ਤੱਕ ਤੁਸੀਂ ਇਹ ਪਾਬੰਦੀ ਲਾਗੂ ਰੱਖੋਗੇ? ਸਾਨੂੰ ਇਕ ਯਕੀਨੀ ਸਮਾਂ ਦਿਓ|” ਇਸ ਵਿਚ ਕੋਰਟ ਨੇ ਧਾਰਾ-370 ਤੇ ਸਰਕਾਰ ਦੇ ਫੈਸਲਾ ਲੈਣ ਤੋਂ ਪਹਿਲਾਂ ਧਾਰਾ-370 ਅਤੇ 35ਏ ਨੂੰ ਚੁਣੌਤੀ ਦੇਣ ਵਾਲੀ 2012 ਤੋਂ 2018 ਦਰਮਿਆਨ ਦਾਖਲ ਪਟੀਸ਼ਨਾਂ ਨੂੰ ਵੀ ਸੰਵਿਧਾਨ ਬੈਂਚ ਨੂੰ ਭੇਜ ਦਿੱਤਾ| ਸੰਵਿਧਾਨ ਬੈਂਚ ਨੂੰ 14 ਨਵੰਬਰ ਨੂੰ ਧਾਰਾ-370 ਦੇ ਪ੍ਰਬੰਧ ਰੱਦ ਕਰਨ ਅਤੇ ਰਾਜ ਦੇ 2 ਹਿੱਸਿਆਂ ਵਿੱਚ ਵੰਡਣ ਦੇ ਫੈਸਲੇ ਵਿਰੁੱਧ ਪਟੀਸ਼ਨਾਂ ਤੇ ਸੁਣਵਾਈ ਕਰਨੀ ਹੈ|

Share this story
WRITTEN BY

BREAKING