Skip to content

ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ

Share this story

ਨਵੀਂ ਦਿੱਲੀ – ਮੈਕਡੌਨਲਡ’ਜ਼ ਇੰਡੀਆ ਤੋਂ ਬੇਮੁੱਖ ਹੋਏ ਭਾਈਵਾਲ ਵਿਕਰਮ ਬਖ਼ਸ਼ੀ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਸੀਐੱਲਏਟੀ) ਤੋਂ ਵਿਦੇਸ਼ ਯਾਤਰਾ ਲਈ ਇਜਾਜ਼ਤ ਮੰਗਦੀ ਪਟੀਸ਼ਨ ਵਾਪਸ ਲੈ ਲਈ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਐੱਸ.ਜੇ.ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਹਾਲਾਂਕਿ ਬਖ਼ਸ਼ੀ ਦੀ ਪਤਨੀ ਮਧੁਰਿਮਾ ਬਖ਼ਸ਼ੀ ਨੂੰ ਇਕ ਪਰਿਵਾਰਕ ਸਮਾਗਮ ਲਈ ਥਾਈਲੈਂਡ ਜਾਣ ਤੇ 9 ਨਵੰਬਰ ਤਕ ਦੇਸ਼ ਪਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤੋਂ ਪਹਿਲਾਂ ਐਪੀਲੇਟ ਟ੍ਰਿਬਿਊਨਲ ਨੇ ਬਖ਼ਸ਼ੀ ਵੱਲੋਂ ਡੈਟ ਰਿਕਵਰੀ ਟ੍ਰਿਬਿਊਨਲ (ਡੀਆਰਟੀ) ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੀ ਧੋਖਾਧੜੀ ਲਈ ਉਹਦੀ ਚੰਗੀ ਝਾੜ-ਝੰਬ ਕੀਤੀ ਸੀ। ਉਸ ਮੌਕੇ ਟ੍ਰਿਬਿਊਨਲ ਨੇ ਬਖ਼ਸ਼ੀ ਜੋੜੇ ਨੂੰ ਵਿਦੇਸ਼ ਜਾਣ ਦੀ ਸਥਿਤੀ ਵਿੱਚ ਜ਼ਾਮਨੀ ਵਜੋਂ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਆਖਿਆ ਸੀ। ਉਂਜ, ਕੇਸ ਦੀ ਸੁਣਵਾਈ ਦੌਰਾਨ ਬਖ਼ਸ਼ੀ ਦੇ ਵਕੀਲ ਨੇ ਐੱਨਸੀਐੱਲਏਟੀ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਬਖ਼ਸ਼ੀ ਦੀ ਪਤਨੀ ਦੇ ਨਾਂ ’ਤੇ ਕੋਈ ਸ਼ੇਅਰ ਨਾ ਹੋਣ ਕਰਕੇ ਉਸ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇ।

Share this story
WRITTEN BY

BREAKING