Skip to content

ਬੰਗਲਾਦੇਸ਼ ਦੇ ਭਾਰਤੀ ਦੌਰੇ ਤੋਂ ਹਟਿਆ ਤਮੀਮ ਇਕਬਾਲ

Share this story

ਢਾਕਾ – ਬੰਗਲਾਦੇਸ਼ ਦੇ ਸੀਨੀਅਰ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਬੱਚੇ ਦੇ ਜਨਮ ਮੌਕੇ ਪਤਨੀ ਨਾਲ ਰਹਿਣ ਲਈ ਭਾਰਤੀ ਦੌਰੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਨੇ ਤਿੰਨ ਨਵੰਬਰ ਤੋਂ ਦਿੱਲੀ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਲਈ ਇਕਬਾਲ ਦੀ ਥਾਂ ਇਮਰੂਲ ਕੇਈਸ ਨੂੰ ਸ਼ਾਮਲ ਕੀਤਾ। ਬੰਗਲਾਦੇਸ਼ ਨੇ ਇਸ ਦੌਰੇ ਦੌਰਾਨ ਦੋ ਟੈਸਟ ਮੈਚ ਵੀ ਖੇਡਣੇ ਹਨ, ਜੋ ਇੰਦੌਰ ਵਿੱਚ 14 ਤੋਂ 18 ਨਵੰਬਰ ਅਤੇ ਕੋਲਕਾਤਾ ਵਿੱਚ 22 ਤੋਂ 26 ਨਵੰਬਰ ਤੱਕ ਹੋਣਗੇ।ਈਐੱਸਪੀਐੱਨ ਕ੍ਰਿਕਇੰਫੋ ਅਨੁਸਾਰ, ‘‘ਤਮੀਮ ਦੀ ਪੱਸਲੀ ਦੀ ਸੱਟ ਠੀਕ ਨਹੀਂ ਹੋਈ, ਉਸ ਨੂੰ ਟੀ-20 ਕੌਮਾਂਤਰੀ ਮੈਚਾਂ ਦੀ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ, ਪਰ ਉਸ ਨੇ ਬੀਸੀਬੀ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਪਤਨੀ ਨਾਲ ਰਹਿਣ ਲਈ ਕੋਲਕਾਤਾ ਵਿੱਚ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ’ਚੋਂ ਵੀ ਬਾਹਰ ਹੋ ਸਕਦਾ ਹੈ। ਇਸ ਲਈ ਉਸ ਨੇ ਬੱਚੇ ਦੇ ਜਨਮ ਤੱਕ ਪਤਨੀ ਨਾਲ ਰਹਿਣ ਦਾ ਫ਼ੈਸਲਾ ਕੀਤਾ।’’ਮੁੱਖ ਚੋਣਕਾਰ ਮਿਨਹਾਜ਼ੁਲ ਅਬੈਦੀਨ ਨੇ ਕਿਹਾ, ‘‘ਤਮੀਮ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਕੋਲਕਾਤਾ ਵਿੱਚ ਦੂਜੇ ਟੈਸਟ ਵਿੱਚ ਨਹੀਂ ਖੇਡ ਸਕੇਗਾ। ਹੁਣ ਉਹ ਅਗਲੇ ਹਫ਼ਤਿਆਂ ਦੌਰਾਨ ਆਪਣੀ ਪਤਨੀ ਨਾਲ ਰਹੇਗਾ।’

Share this story
WRITTEN BY

BREAKING