August 26, 2026
#ਦੇਸ਼ ਦੁਨੀਆਂ

ਪਤਨੀ ਤੇ ਕੋਰੀਅਰ ਬਗ਼ਦਾਦੀ ਤੱਕ ਪਹੁੰਚਣ ਦਾ ਰਾਹ ਬਣੇ

ਵਾਸ਼ਿੰਗਟਨ ਨਿਊਯਾਰਕ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਖ਼ੁਫੀਆ ਏਜੰਸੀ ਸੀਆਈਏ ਨੂੰ ਕੁਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੀ ਬਗ਼ਦਾਦੀ ਦੀ ਇਕ ਪਤਨੀ ਤੇ ਕੋਰੀਅਰ ਨੇ ਉਸ ਤੱਕ ਪਹੁੰਚਾਇਆ ਹੈ। ਉਨ੍ਹਾਂ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਸੀਆਈਏ ਨੇ ਇਰਾਕੀ ਤੇ ਕੁਰਦਿਸ਼ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਉਸ ਦੀ ਲੁਕਣਗਾਹ ਦਾ ਸਟੀਕ ਪਤਾ ਲਾਇਆ।