July 3, 2026

ਜੈਨ ਸਵੀਟਸ ਦੇ ਮਾਲਕ ਵੱਲੋਂ ਪਤਨੀ ਅਤੇ ਬੇਟੇ ਸਮੇਤ ਖੁਦ ਨੂੰ ਮਾਰੀ ਗੋਲੀ

ਪਤੀ-ਪਤਨੀ ਦੀ ਮੌਤ ਅਤੇ ਬੇਟਾ ਬੁਰੀ ਤਰ੍ਹਾਂ ਜ਼ਖਮੀ

ਮਾਲੇਰਕੋਟਲਾ – ਅੱਜ ਸਵੇਰੇ ਚਾਰ ਵਜੇ ਦੇ ਕਰੀਬ ਇਲਾਕੇ ਦੀ ਮਸ਼ਹੁਰ ਮਿਠਾਈਆਂ ਦੀ ਦੁਕਾਨ ਜੈਨ ਸਵੀਟਸ ਦੇ ਮਾਲਿਕ ਵਿਜੈ ਜੈਨ ਉਮਰ 40 ਸਾਲ ਵੱਲੋ— ਆਪਣੀ ਪਤਨੀ ਆਸ਼ਾ ਜੈਨ, ਪੁੱਤਰ ਸਾਹਿਲ ਜੈਨ 13 ਸਾਲ ਸਮੇਤ ਆਪਣੇ ਆਪ ਨੂੰ ਆਪਣੀ ਲਾਈਸੈਂਸ ਵਾਲੀ ਰਿਵਾਲਵਰ ਨਾਲ ਗੋਲੀਆਂ ਮਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁਲਸ ਦੇ ਐੱਸ.ਪੀ. ਹਰਪ੍ਰੀਤ ਸਿੰਘ ਮਾਲੇਰਕੋਟਲਾ ਅਤੇ ਹੋਰ ਪੁਲਸ ਅਫ਼ਸਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ ‘ਚ ਵਾਰਦਾਤ ਦਾ ਕਾਰਨ ਕੋਈ ਲਾਗਡਾਟ ਜਾਂ ਘਰੇਲੁ ਝਗੜਾ ਨਹੀਂ ਸਾਹਮਣੇ ਆਇਆ। ਫਿਰ ਵੀ ਪੁਲਸ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਵਾਰਦਾਤ ਦੌਰਾਨ ਵਿਜੈ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਪੁੱਤਰ ਸਾਹਿਲ ਗੰਭੀਰ ਜਖ਼ਮੀ ਹਾਲਤ ‘ਚ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ‘ਚ ਦਾਖਲ ਹੈ। ਮੌਕੇ ‘ਤੇ ਇੱਕਤਰ ਲੋਕਾਂ ਅਨੁਸਾਰ ਪੂਰੀ ਫੈਮਲੀ ਖੂਸ਼ਹਾਲ ਮਾਹੌਲ ‘ਚ ਜ਼ਿੰਦਗੀ ਗੁਜ਼ਾਰ ਰਹੀ ਸੀ ਕਦੇ ਕੋਈ ਆਪਸੀ ਰੰਜਿਸ਼ ਜਾਂ ਹੋਰ ਕਿਸੇ ਤਰਾਂ ਦੀ ਗੱਲ ਸੁਣਨ ਜਾਂ ਦੇਖਣ ‘ਚ ਨਹੀਂ ਆਈ ਫਿਲਹਾਲ ਦੋਵੇਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਮੀਦ ਹੈ ਕਿ ਪੋਸਟਮਾਰਟਮ ਤੋਂ ਬਾਅਦ ਕੋਈ ਸੁਰਾਗ਼ ਸਾਹਮਣੇ ਆਵੇਗਾ।