Skip to content

ਸੀਰੀਆ ਚ ISIS ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਰਹੇਗੀ ਜਾਰੀ : ਰੱਖਿਆ ਮੰਤਰੀ

Share this story

ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਸੀਰੀਆ ਵਿਚ ਸਾਲ 2014 ਤੋਂ ਜਾਰੀ ਆਈ.ਐੱਸ.ਆਈ.ਐੱਸ. ਨੂੰ ਹਰਾਉਣ ਦੀ ਅਮਰੀਕੀ ਮੁਹਿੰਮ ਜਾਰੀ ਰਹੇਗੀ। ਟਰੰਪ ਦੇ ਤੁਰਕੀ ਤੋਂ ਸਾਰੀਆਂ ਪਾਬੰਦੀਆਂ ਹਟਾਉਣ ਦੇ ਐਲਾਨ ਦੇ ਕੁਝ ਦਿਨਾਂ ਬਾਅਦ ਐਸਪਰ ਦਾ ਇਹ ਬਿਆਨ ਆਇਆ ਹੈ। ਜੁਆਇੰਟ ਚੀਫਸ ਆਫ ਸਟਾਫ ਜਨਰਲ ਮਾਰਕ ਮਿਲੇ ਦੇ ਨਾਲ ਇਕ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਐਸਪਰ ਨੇ ਕਿਹਾ,”ਅਸੀਂ ਪੱਛਮੀ ਏਸ਼ੀਆ ਵਿਚ ਆਪਣੇ ਉਸ ਸਮੇਂ ਦੇ ਇਤਿਹਾਸ ਤੋਂ ਸਬਕ ਲਿਆ ਹੈ ਕਿ ਜੇਕਰ ਉਦੇਸ਼ ਸਪੱਸ਼ਟ ਨਹੀਂ ਹਨ ਤਾਂ ਸੰਘਰਸ਼ ਵਿਚ ਉਲਝੇ ਰਹਿਣਾ ਆਸਾਨ ਹੈ। ਇਕ ਪੁਲਸ ਬਲ ਦੀ ਤਰ੍ਹਾਂ ਹਰ ਛੋਟਾ ਵਿਵਾਦ ਹੱਲ ਕਰਨਾ ਸਾਡੀ ਤਰਜੀਹ ਨਹੀਂ ਹੈ।” ਉਨ੍ਹਾਂ ਨੇ ਕਿਹਾ,”ਆਈ.ਐੱਸ.ਆਈ.ਐੱਸ. ਦੇ ਵਿਰੁੱਧ 2014 ਵਿਚ ਸ਼ੁਰੂ ਕੀਤੀ ਗਈ ਸਾਡੀ ਮੁਹਿੰਮ ਜਾਰੀ ਰਹੇਗੀ ਅਤੇ ਅਸੀਂ ਇਸਲਾਮਿਕ ਸਟੇਟ ਨੂੰ ਹਰਾ ਕੇ ਰਹਾਂਗੇ।

Share this story
WRITTEN BY

BREAKING