April 23, 2026
#ਦੇਸ਼ ਦੁਨੀਆਂ

ਅਮਰੀਕੀ ਰਾਸ਼ਰਟਪਤੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਤੀਜੀ ਵਾਰ ਮਨਾਇਆ ਹੈਲੋਵੀਨ ਡੇਅ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੀ ਪਤਨੀ ਮੇਲਾਨੀਆ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਤੀਸਰੇ ਹੈਲੋਵੀਨ ਦਾ ਜਸ਼ਨ ਮਨਾਇਆ| ਇਸ ਵਿੱਚ ਫੌਜੀ ਪਰਿਵਾਰਾਂ ਦੇ ਬੱਚਿਆਂ ਨਾਲ ਹੀ ਸਥਾਨਕ ਸਕੂਲ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ|ਬੱਚੇ ਡਾਇਨਾਸੋਰ ਦੇ ਇਲਾਵਾ ਕਈ ਹੋਰ ਜਾਨਵਰਾਂ ਦੇ ਕਾਸਟਿਊਮ ਵਿੱਚ ਪੁੱਜੇ| ਵ੍ਹਾਈਟ ਹਾਊਸ ਵਿੱਚ ਇਸ ਵਾਰ ਹੈਲੋਵੀਨ ਦੀ ਥੀਮ ਭੂਤੀਆ ਜੰਗਲ ਸੀ| ਇਸ ਦੌਰਾਨ ਬੱਚਿਆਂ ਨੇ ਹੈਲੋਵੀਨ ਥੀਮ ਵਾਲੀਆਂ ਧੁਨਾਂ ਵੀ ਛੇੜੀਆਂ| ਟਰੰਪ ਅਤੇ ਮੇਲਾਨੀਆ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਬਾਪ ਨੂੰ ਹੈਲੋਵੀਨ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਤੋਹਫੇ ਦਿੰਦੇ ਹੋਏ ਤਸਵੀਰਾਂ ਖਿਚਵਾਈਆਂ|ਹੈਲੋਵੀਨ ਨੂੰ ਆਲ ਹੈਲੋਸ ਈਵਨਿੰਗ, ਆਲਹੈਲੋਵੀਨ, ਆਲ ਹੈਲੋਸ ਈਵ ਅਤੇ ਆਲ ਸੈਂਟਸ ਈਵ ਵੀ ਕਿਹਾ ਜਾਂਦਾ ਹੈ| ਇਹ ਦਿਨ ਸੈਲਟਿਕ ਕਲੰਡਰ ਦਾ ਆਖਰੀ ਦਿਨ ਹੁੰਦਾ ਹੈ| ਇਸ ਲਈ ਸੈਲਟਿਕ ਲੋਕਾਂ ਵਿਚਕਾਰ ਨਵੇਂ ਸਾਲ ਦੀ ਸ਼ੁਰੂਆਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ| ਸੈਲਟਸ ਪਹਿਲਾਂ ਪੂਰੇ ਯੂਰਪ ਵਿੱਚ ਰਹਿੰਦੇ ਸਨ ਪਰ ਸਮੇਂ ਦੇ ਨਾਲ ਅੱਜ ਆਇਰਲੈਂਡ, ਸਕਾਟਲੈਂਡ, ਵੇਲਜ਼, ਬ੍ਰਿਟਨੀ ਅਤੇ ਕਾਰਨਵਾਲ ਆਦਿ ਖੇਤਰਾਂ ਵਿੱਚ ਹਨ| ਇਸ ਸਾਲ 31 ਅਕਤੂਬਰ ਨੂੰ ਹੈਲੋਵੀਨ ਮਨਾਇਆ ਜਾਣਾ ਹੈ|ਇਤਿਹਾਸ ਮੁਤਾਬਕ 2000 ਜਾਂ ਉਸ ਤੋਂ ਵਧੇਰੇ ਸਾਲ ਪਹਿਲਾਂ ਪ੍ਰਸਿੱਧ ਧਾਰਮਿਕ ਤਿਉਹਾਰ ‘ਆਲ ਸੈਟਸ ਡੇਅ’ ਪੂਰੇ ਉੱਤਰੀ ਯੂਰਪ ਦੇ ਦੇਸ਼ਾਂ ਵਿੱਚ 1 ਨਵੰਬਰ ਨੂੰ ਮਨਾਇਆ ਜਾਂਦਾ ਸੀ ਪਰ ਕੁੱਝ ਹੋਰ ਇਤਿਹਾਸਕਾਰਾਂ ਮੁਤਾਬਕ ਇਹ ਪ੍ਰਾਚੀਨ ਸੈਲਟਿਕ ਤਿਉਹਾਰ ਜਿਸ ਨੂੰ ਸਮਹੈਨ ਕਿਹਾ ਜਾਂਦਾ ਹੈ, ਨਾਲ ਸਬੰਧ ਰੱਖਦਾ ਸੀ| ਇਸ ਦਿਨ ਗੈਲਿਕ ਰਿਵਾਜ਼ ਨੂੰ ਮੰਨਣ ਵਾਲੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਇਹ ਫਸਲ ਦੇ ਮੌਸਮ ਦਾ ਆਖਰੀ ਦਿਨ ਹੁੰਦਾ ਹੈ|ਇਸ ਦਿਨ ਤੋਂ ਠੰਡ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ| ਇਹ ਵੀ ਮਾਨਤਾ ਹੈ ਕਿ ਇਸ ਦਿਨ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਉੱਠਦੀਆਂ ਹਨ| ਇਹ ਲੋਕਾਂ ਨੂੰ ਤੰਗ ਨਾ ਕਰਨ ਇਸ ਲਈ ਲੋਕ ਵੀ ਰਾਖਸ਼ਸਾਂ ਵਰਗੇ ਕੱਪੜੇ ਪਾ ਕੇ ਉਨ੍ਹਾਂ ਨੂੰ ਦੂਰ ਭਜਾਉਂਦੇ ਹਨ|