ਪਾਤੜਾਂ ਪੁਲਿਸ ਵੱਲੋਂ 365 ਕਇੰਟਲ ਜੀਰੀ ਸਮੇਤ ਟਰੈਕਟਰ ਟਰਾਲੀ ਕਾਬੂ
ਪਾਤੜਾਂ – ਪਾਤੜਾਂ ਪੁਲਿਸ ਨੇ 365 ਕੁਇੰਟਲ 40 ਕਿਲੋ ਜੀਰੀ ਸਮੇਤ ਟਰਾਕ ਟਰਾਲੇ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ 7 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਕੇ ਜੀਰੀ ਢੋਹਣ ਲਈ ਵਰਤਿਆ ਜਾ ਰਿਹਾ ਟ੍ਰੈਕਟਰ ਟਰਾਲੀ ਕਾਬੂ ਕੀਤਾ ਹੈ। ਉਹ ਜੀਰੀ ਨੂੰ ਸੈਲਰ ਤੱਕ ਨਾ ਪਹੂਚਾਉਣ ਦੇ ਮਨਤਵ ਨਾਲ ਟਰਾਕ ਡਰਾਇਵਰ ਨੇ ਆਪਣੇ ਸਾਥੀਆਂ ਸਮੇਤ ਸਾਰੀ ਜੀਰੀ ਅਤੇ ਟਰਾਕ ਟਰਾਲੇ ਨੂੰ ਖੁਰਦ ਬੁਰਦ ਕਰਕੇ ਫਰਾਰ ਹੋ ਗਏ ਸਨ। ਇਸ ਮਾਮਲੇ ਸਬੰਧੀ ਪਤਰਕਾਰਾ ਨੂੰ ਜਾਂਣਕਾਰੀ ਦਿੰਦੇ ਹੋਏ ਪਾਤੜਾਂ ਪੁਲਿਸ ਉਪ ਕਪਤਾਨ ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣਾ ਪਾਤੜਾਂ ਮੁੱਖੀ ਰਣਵੀਰ ਸਿੰਘ ਦੀ ਯੋਗ ਅਗਵਾਈ ਹੇਠ ਏ. ਐਸ. ਆਈ ਲਾਭ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਦੁਗਾਲ ਨੇੜੇ ਟਰਾਕ ਵਿੱਚੋਂ ਟਰਾਲੀ ਰਾਹੀ ਜੀਰੀ ਭਰ ਕੇ ਕੁੱਝ ਲੋਕ ਖੁਰਦ ਬੁਰਦ ਕਰ ਰਹੇ ਹਨ। ਏ ਐਸ ਆਈ ਲਾਭ ਸਿੰਘ ਵੱਲੋਂ ਬਲਜਿੰਦਰ ਸਿੰਘ, ਕੁਲਵੰਤ ਸਿੰਘ, ਵਾਸੀ ਚਿਚੜ ਵਾਲਾ ਪਾਤੜਾਂ ਨੂੰ ਕਾਬੂ ਕਰਕੇ 1012 ਬੋਰਿਆ ਜੀਰੀ ਪਰਮਲ ਸਮੇਤ ਜੀਰੀ ਢੋਹਣ ਲਈ ਵਰਤਿਆ ਗਿਆ ਟ੍ਰੈਕਟਰ ਮਹਿੰਦਰਾ ਅਰਜਨ ਸਮੇਤ ਟਰਾਲੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰਦੇ ਹੋਏ ਦਰਸ਼ਨ ਸਿੰਘ ਨੂੰ ਟਰਾਲੇ ਸਮੇਤ ਕਾਬੂ ਕੀਤਾ ਜਿਸ ਨੇ ਟਰਾਲਾ ਨ: ਪੀ ਬੀ 13 ਕਿ 9286 ਟਰਾਸਪੋਰਟ ਸੰਤ ਬਾਬਾ ਰਾਮ ਸਿੰਘ ਫਰੇਟ ਕੈਰਿਅਰ ਜੀ ਟੀ ਰੋੜ ਜੰਡਿਆ ਗੁਰੂ ਤੋਂ ਕਟਵਾਇਆ ਸੀ ਟਰਾਲੇ ਵਿੱਚ 1044 ਬੋਰਿਆ ਜੀਰੀ ਪਰਮਲ ਬਟਾਲੇ ਤੋਂ ਚੁੱਕੀ ਸੀ ਜਿਸ ਨੂੰ ਅੱਗੇ ਮੂਣਕ ਵਿੱਖੇ ਲੈ ਕੇ ਜਾਣਾਂ ਸੀ ਪਰ ਪਿੰਡ ਚਿਚੜ ਵਾਲਾ ਦੇ ਕੁੱਝ ਵਿਅਕਤੀਆਂ ਨਾਲ ਮਿੱਲ ਕੇ ਜੀਰੀ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਪਤਾ ਲੱਗ ਜਾਂਣ ਤੇ ਉਕਤ ਵਿਅਕਤੀਆਂ ਖਿਲਾਫ ਧਾਰਾ 379, 406 ,420,467, 468, 471 ਅਤੇ 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।






