September 12, 2026

ਸਨਮਤੀ ਸਕੂਲ ਦੀ 6 ਸਾਲਾ ਬੱਚੀ ਦੀ ਸੜਕ ਹਾਦਸੇ ‘ਚ ਮੌਤ

ਜਗਰਾਉਂ – ਅੱਜ ਦੁਪਹਿਰ ਸੜਕ ਹਾਦਸੇ ਦੌਰਾਨ ਇਕ 6 ਸਾਲਾਂ ਬੱਚੀ ਦੀ ਮੌਤ ਅਤੇ ਉਸ ਦੀ ਭੈਣ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਨਮਤੀ ਵਿਮਲ ਜੈਨ ਸਕੂਲ ‘ਚ ਯੂ.ਕੇ.ਜੀ. ਪੜ੍ਹਦੀ ਤਾਨੀਆ (6 ਸਾਲ) ਅਤੇ ਉਸ ਦੀ ਵੱਡੀ ਭੈਣ ਭਾਵਨਾ (8 ਸਾਲਾਂ) ਪੁੱਤਰੀਆਂ ਸੁਰਿੰਦਰ ਕੁਮਾਰ ਵਾਸੀ ਸਾਇੰਸ ਕਾਲਜ ਗਾਂਧੀ ਨਗਰ ਛੁੱਟੀ ਸਮੇਂ ਆਪਣੇ ਦਾਦਾ ਪ੍ਰੇਮ ਦਾਸ ਨਾਲ ਐਕਟੀਵਾ ‘ਤੇ ਘਰ ਜਾ ਰਹੇ ਸਨ ਕਿ ਅਚਾਨਕ ਕਲਿਆਣੀ ਹਸਪਤਾਲ ਕੋਲ ਇਕ ਛੋਟੇ ਹਾਥੀ ਚਾਲਕ ਨੇ ਐਕਟੀਵਾ ‘ਚ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਯੂ.ਕੇ.ਜੀ. ਪੜ੍ਹਦੀ 6 ਸਾਲਾਂ ਤਾਨੀਆ ਦੀ ਮੌਕੇ ‘ਤੇ ਮੌਤ ਹੋ ਗਈ, ਉਸ ਦੀ ਵੱਡੀ ਭੈਣ ਭਾਵਨਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ, ਜਿਸ ਨੂੰ ਕਲਿਆਣੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਛੋਟੇ ਹਾਥੀ ਚਾਲਕ ਨੂੰ ਕੁੱਟਿਆ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।