July 26, 2026
#ਖੇਡਾਂ

ਬੋਪੱਨਾ ਕੁਆਰਟਰ ਫਾਈਨਲ ’ਚ

ਭਾਰਤ ਦੇ ਸਿਖਰਲੇ ਖਿਡਾਰੀ ਰੋਹਨ ਬੋਪੱਨਾ ਨੇ ਆਪਣੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨਾਲ ਮਿਲ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦ ਕਿ ਦਿਵਜ ਸ਼ਰਣ ਦੂਜੇ ਦੌਰ ’ਚ ਹਾਰ ਕੇ ਬਾਹਰ ਹੋ ਗਏ। ਬੋਪੱਨਾ ਅਤੇ ਉਸ ਦੇ ਕੈਨੇਡੀਆਈ ਜੋੜੀਦਾਰ ਨੇ ਮਹਿਜ਼ 59 ਮਿੰਟ ਤਕ ਚੱਲੇ ਦੂਜੇ ਦੌਰ ਦੇ ਮੈਚ ’ਚ ਮੈਨੂਅਲ ਗੋਂਜਾਲੇਜ ਦੀ ਅਮਰੀਕੀ ਅਰਜਨਟੀਨੀ ਜੋੜੀ ਨੂੰ 6-1, 6-3 ਨਾਲ ਹਰਾਇਆ। ਉਨ੍ਹਾਂ ਨੇ ਚਾਰ ਵਾਰ ਆਪਣੇ ਵਿਰੋਧੀਆਂ ਦੀ ਸਰਵਿਸ ਤੋੜੀ ਅਤੇ ਇਸ ਸ਼ਾਨਦਾਰ ਜਿੱਤ ਦੌਰਾਨ ਉਨ੍ਹਾਂ ਨੂੰ ਇਕ ਵੀ ਬ੍ਰੇਕ ਪੁਆਇੰਟ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਸ਼ਰਣ ਅਤੇ ਨਿਊਜ਼ੀਲੈਂਡ ਦੇ ਉਸ ਦੇ ਜੋੜੀਦਾਰ ਆਰਟੇਮ ਸਿਟਾਕ ਨੂੰ ਫੈਬਿ੍ਸ ਮਾਰਟਿਨ ਅਤੇ ਜੇਰੇਮੀ ਚਾਰਡੀ ਦੀ ਫਰਾਂਸੀਸੀ ਜੋੜੀ ਤੋਂ 53 ਮਿੰਟ ’ਚ 2-6, 3-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ।