ਟੀ-20: ਬੰਗਲਾਦੇਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਬੰਗਲਾਦੇਸ਼ ਨੇ ਮੇਜ਼ਬਾਨ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲੀ ਪਾਰੀ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ 19.3 ਓਵਰਾਂ ਵਿਚ 154 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਬੰਗਲਾਦੇਸ਼ ਟੀਮ ਧੀਮੀ ਰਫ਼ਤਾਰ ਨਾਲ ਸ਼ੁਰੂਆਤ ਕੀਤੀ ਪਰ ਅੰਤਲੇ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜਾ (60 ਨਾਬਾਦ) ਜੜਿਆ। ਉਸ ਤੋਂ ਇਲਾਵਾ ਲਿਟਨ ਦਾਸ ਨੇ ਸੱਤ, ਮੁਹੰਮਦ ਨਈਮ ਨੇ 26, ਸੌਮਿਆ ਸਰਕਾਰ ਨੇ 39 ਅਤੇ ਮਹਿਮੂਦਉੱਲਾ ਨੇ 15 (ਨਾਬਾਦ) ਦੌੜਾਂ ਦਾ ਯੋਗਦਾਨ ਪਾਇਆ।ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਲਈ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਇਸ ਲਈ ਉਸ ਨੇ 42 ਗੇਂਦਾਂ ਖੇਡੀਆਂ। ਰਿਸ਼ਭ ਪੰਤ ਨੇ 26 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ (ਪੰਜ ਗੇਂਦਾਂ ’ਤੇ ਨਾਬਾਦ 14) ਅਤੇ ਕਰੂਨਲ ਪਾਂਡਿਆ (ਅੱਠ ਗੇਂਦਾਂ ‘ਤੇ ਨਾਬਾਦ 15) ਸਦਕਾ ਭਾਰਤ ਨੇ ਆਖ਼ਰੀ ਦੋ ਓਵਰਾਂ ’ਚ 30 ਦੌੜਾਂ ਬਣਾਈਆਂ।ਬੰਗਲਾਦੇਸ਼ ਲਈ ਲੈੱਗ ਸਪਿੱਨਰ ਅਮੀਨੁਲ ਇਸਲਾਮ ਬਿਪਲਵ ਨੇ 22 ਦੌੜਾਂ ਦੇ ਕੇ ਦੋ ਅਤੇ ਤੇਜ਼ ਗੇਂਦਬਾਜ਼ ਸ਼ਫੀਉਲ ਇਸਲਾਮ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਇਸ ਛੋਟੇ ਫਾਰਮੈਟ ਵਿਚ ਟੀਚੇ ਦਾ ਪਿੱਛਾ ਕਰਨਾ ਚਾਹੁੰਦਾ ਹੈ ਪਰ ਟਾਸ ਨੇ ਰੋਹਿਤ ਸ਼ਰਮਾ ਦਾ ਸਮਰਥਨ ਨਹੀਂ ਕੀਤਾ। ਰੋਹਿਤ ਨੂੰ ਉਮੀਦ ਸੀ ਕਿ ਟੀਮ ਦੀ ਸ਼ੁਰੂਆਤ ਧਮਾਕੇਦਾਰ ਹੋਵੇਗੀ। ਉਸ ਨੇ ਪਹਿਲੇ ਓਵਰ ਵਿੱਚ ਦੋ ਚੌਕੇ ਮਾਰੇ ਅਤੇ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਦਰਸ਼ਕ ਸਟੇਡੀਅਮ ਵਿੱਚ ਪਹੁੰਚੇ, ਪਰ ਸ਼ਫੀਉਲ ਇਸਲਾਮ ਉਸੇ ਹੀ ਓਵਰ ਦੀ ਆਖ਼ਰੀ ਗੇਂਦ ’ਤੇ ਆਊਟ ਹੋ ਗਿਆ। ਡੀਆਰਐੱਸ ਨੇ ਵੀ ਉਸ ਨੂੰ ਪਵੇਲੀਅਨ ਪਰਤਣ ਤੋਂ ਨਹੀਂ ਰੋਕਿਆ।






