April 27, 2026
#ਭਾਰਤ

ਦਿੱਲੀ ਪੁਲੀਸ ਦੇ ਕਰਮਚਾਰੀਆਂ ਨੇ ਵਕੀਲਾਂ ਖਿਲਾਫ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ – ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲੀਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਦਾ ਮਾਮਲਾ ਵਧਦਾ ਜਾ ਰਿਹਾ ਹੈ| ਮੰਗਲਵਾਰ ਸਵੇਰੇ ਦਿੱਲੀ ਪੁਲੀਸ ਹੈਡ ਕੁਆਰਟਰ ਦੇ ਬਾਹਰ ਭਾਰੀ ਗਿਣਤੀ ਵਿੱਚ ਦਿੱਲੀ ਪੁਲੀਸ ਦੇ ਜਵਾਨ ਇਕੱਠੇ ਹੋਏ ਹਨ| ਜਵਾਨ ਆਪਣੇ ਹੱਥ ਵਿੱਚ ਕਾਲੀ ਪੱਟੀ ਬੰਨ੍ਹ ਕੇ ਪੁੱਜੇ ਹਨ ਅਤੇ ਵਕੀਲਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ| ਪ੍ਰਦਰਸ਼ਨ ਕਰ ਰਹੇ ਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਉਹ ਬਿਲਕੁੱਲ ਗਲਤ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਕਮਿਸ਼ਨਰ ਨੂੰ ਆਪਣੀ ਗੱਲ ਕਹਿਣਗੇ|ਤੀਸ ਹਜ਼ਾਰੀ ਕੋਰਟ ਵਿੱਚ ਪੁਲੀਸ ਅਤੇ ਵਕੀਲ ਭਿੜ ਗਏ ਸਨ| ਦੋਹਾਂ ਦਰਮਿਆਨ ਮਾਮਲਾ ਇੰਨਾ ਵਧ ਗਿਆ ਕਿ ਪੁਲੀਸ ਨੂੰ ਫਾਇਰਿੰਗ ਕਰਨੀ ਪਈ| ਜਿਸ ਤੋਂ ਬਾਅਦ ਵਕੀਲਾਂ ਨੇ ਪੁਲੀਸ ਜੀਪ ਸਮੇਤ ਕਈ ਵਾਹਨਾਂ ਨੂੰ ਅੱਗ ਲੱਗਾ ਦਿੱਤੀ ਸੀ ਅਤੇ ਭੰਨ-ਤੋੜ ਕੀਤੀ ਸੀ| ਜਿਕਰਯੋਗ ਹੈ ਕਿ ਤੀਸ ਹਜ਼ਾਰੀ ਕੋਰਟ ਦੇ ਲਾਕਅੱਪ ਵਿੱਚ ਜਦੋਂ ਇਕ ਵਕੀਲ ਨੂੰ ਪੁਲੀਸ ਜਵਾਨਾਂ ਨੇ ਅੰਦਰ ਜਾਣ ਤੋਂ ਰੋਕਿਆ ਸੀ| ਉਸੇ ਤੋਂ ਬਾਅਦ ਕਹਾਸੁਣੀ ਵਧ ਗਈ ਸੀ ਅਤੇ ਦੋਵੇਂ ਪੱਖ ਆਹਮਣੇ-ਸਾਹਮਣੇ ਆ ਗਏ ਸਨ|