Skip to content

ਬਰਾਜ਼ੀਲ ਦਾ ਸਾਬਕਾ ਰਾਸ਼ਟਰਪਤੀ ਲੂਲਾ ਜੇਲ੍ਹ ’ਚੋਂ ਰਿਹਾਅ

Share this story

ਕਰੀਤਿਬਾ – ਬਰਾਜ਼ੀਲ ਦੇ ਖੱਬੇਪੱਖੀ ਪ੍ਰਸਿੱਧ ਆਗੂ ਅਤੇ ਸਾਬਕਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਡੇਢ ਸਾਲ ਬਾਅਦ ਜੇਲ੍ਹ ਵਿੱਚੋਂ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਸ ਦੀ ਰਿਹਾਈ ਇੱਕ ਅਦਾਲਤ ਵੱਲੋਂ ਹਜ਼ਾਰਾਂ ਕੈਦੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਦੇ ਹੁਕਮ ਦੇਣ ਬਾਅਦ ਸੰਭਵ ਹੋਈ ਹੈ। ਜੇਲ੍ਹ ਵਿੱਚੋਂ ਰਿਹਾਅ ਹੋਣ ਸਮੇਂ ਸਿਲਵਾ ਨੇ ਕਾਲੀ ਟੀਸ਼ਰਟ ਪਹਿਨੀ ਹੋਈ ਸੀ।

Share this story
WRITTEN BY

BREAKING