Skip to content

ਦੀਪਕ ਹੈਟ੍ਰਿਕ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

Share this story

ਨਾਗਪੁਰ ਦੇ ਮੈਦਾਨ ‘ਤੇ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਹਾਰ ਦੀ ਧਮਾਕੇਦਾਰ ਗੇਂਦਬਾਜ਼ੀ ਅੱਗੇ ਬੰਗਲਾਦੇਸ਼ੀ ਬੱਲੇਬਾਜ਼ ਢੇਰ ਹੋ ਗਏ। ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ ਬੰਗਲਾਦੇਸ਼ ਨੂੰ 175 ਦੌੜਾਂ ਦਾ ਟੀਚਾ ਦਿੱਤਾ ਸੀ। ਬੰਗਲਾਦੇਸ਼ ਦੀ ਸ਼ੁਰੂਆਤ ਵਧੀਆ ਰਹੀ ਸੀ ਪਰ ਦੀਪਕ ਨੇ ਵਾਰੀ-ਵਾਰੀ ਵਿਕਟਾਂ ਹਾਸਲ ਕਰਕੇ ਭਾਰਤੀ ਟੀਮ ਦਾ ਪਲੜ੍ਹਾ ਭਾਰੀ ਕਰ ਦਿੱਤਾ। ਦੀਪਕ ਦੀ ਗੇਂਦਬਾਜ਼ੀ ਦੀ ਸਭ ਤੋਂ ਖਾਸ ਗੱਲ ਇਹ ਵੀ ਰਹੀ ਕਿ ਉਸ ਨੇ 20ਵੇਂ ਓਵਰ ‘ਚ ਹੈਟ੍ਰਿਕ ਵੀ ਪੂਰੀ ਕੀਤੀ। ਉਹ ਟੀ-20 ਕੌਮਾਂਤਰੀ ਕ੍ਰਿਕਟ ‘ਚ ਭਾਰਤ ਵਲੋਂ ਹੈਟ੍ਰਿਕ ਲਗਾਉਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ।

Share this story
WRITTEN BY

BREAKING