Skip to content

ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਕੀਤਾ ਬਿਰਧ ਘਰ ਅਤੇ ਅੰਗਹੀਣ ਸੰਸਥਾ ਦਾ ਦੌਰਾ

Share this story

ਮੋਹਾਲੀ – ਮਾਨਵਵਾਦੀ ਸਮਾਜ ਨੂੰ ਵਿਕਸਤ ਕਰਨ ਦੇ ਨਮੂਨੇ ਵਜੋਂ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਜੀਐਨਐਮ ਅਤੇ ਏਐਨਐਮ ਵਿਦਿਆਰਥੀਆਂ ਨੇ ਪਟਿਆਲਾ ਦੇ ਬਿਰਧ ਘਰ ਅਤੇ ਅੰਗਹੀਣ ਭਲਾਈ ਸੰਸਥਾਂ ਦਾ ਦੌਰਾ ਕੀਤਾ।ਪ੍ਰਿੰਸੀਪਲ ਰੇਨੂੰ ਸਿੰਗਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਵੱਖ-ਵੱਖ ਵਿਭਾਗਾਂ ਨਾਲ ਰੁਚਿਤ ਕਰਵਾਉਂਦੇ ਹੋਏ, ਵਿਸ਼ੇਸ਼ ਬੱਚਿਆਂ ਦੇ ਲਈ ਅਪਣਾਏ ਜਾ ਰਹੇ ਸਿੱਖਿਅਕ ਵਿਧੀਆਂ ਜਿਵੇਂ ਕਿ ਬ੍ਰੇਲ ਲਿਪੀ, ਜਾੱਸ ਸਾਫਟਵੇਅਰ ਜੋ ਕਿ ਅੰਨੇ ਉਪਭੋਗਤਾਵਾਂ ਨੂੰ ਪਾਠ ਦੇ ਭਾਸ਼ਣ ਉਤਪਾਦਨ ਦੇ ਨਾਲ ਸਕਰੀਨ ਨੂੰ ਪੜਨ ਦੀ ਆਗਿਆ ਦਿੰਦਾਂ ਹੈ, ਆਦਿ ਨਾਲ ਜਾਣੂ ਕਰਵਾਇਆ। ਬਾਅਦ ਵਿੱਚ ਵਿਦਿਆਰਥੀਆਂ ਨੇ ਪਟਿਆਲਾ ਵਿੱਚ ਬਿਰਧ ਘਰ ਦਾ ਦੌਰਾ ਕੀਤਾ ਜਿੱਥੇ ਇੰਚਾਰਜ ਸ਼੍ਰੀ ਸਰੀਨ ਲਖਵਿੰਦਰ ਨੇ ਉਹਨਾਂ ਨੂੰ ਸਮਾਜਿਕ ਸੱਭਿਆਚਾਰਕ ਪੱਖੋਂ ਕਮਜ਼ੋਰ ਹੋਣ ਕਾਰਨ ਬਜ਼ੁਰਗਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਚਾਨਣਾ ਪਾਇਆ।ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਬੁਢਾਪੇ ਦੀ ਉਮਰ, ਰੋਗ ਦੀ ਸਥਿਤੀ ਆਦਿ ਦੇ ਬਾਰੇ ਵਿੱਚ ਸਿੱਖਿਆ। ਸ਼੍ਰੀ ਸਰੀਨ ਨੇ ਵਿਦਿਆਰਥੀਆਂ ਨੂੰ ਬਜ਼ੁਰਗਾਂ ਦੇ ਮਦਦਗਾਰ ਹੱਥ ਬਣਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸਮਾਜ ਨੂੰ ਬਜ਼ੁਰਗ ਨਾਗਰਿਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਪ੍ਰਤੀ ਜਾਗਰੂਕ ਕਰਨ ਲਈ ਕੰਮ ਕਰਨ ਦਾ ਵਾਅਦਾ ਕੀਤਾ।

Share this story
WRITTEN BY

BREAKING