April 27, 2026
#ਦੇਸ਼ ਦੁਨੀਆਂ

ਤੁਰਕੀ ਦੇ ਨੇਤਾ ਨਾਲ ਟਰੰਪ ਕਰਨਗੇ ਮੁਲਾਕਾਤ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਤੁਰਕੀ ਦੇ ਨੇਤਾ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਟਰੰਪ ਰੂਸ ਦੀ ਰੱਖਿਆ ਪ੍ਰਣਾਲੀ ਖਰੀਦਣ ਦੇ ਤੁਰਕੀ ਦੇ ਫੈਸਲੇ ‘ਤੇ ਉਨ੍ਹਾਂ ਨਾਲ ਦੋ ਟੂਕ ਗੱਲਬਾਤ ਕਰਨਗੇ। ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਰੱਖਿਆ ਪ੍ਰ੍ਰਣਾਲੀ ਐੱਸ-400 ਖਰੀਦਣ ਦੇ ਤੁਰਕੀ ਦੇ ਫੈਸਲੇ ਨਾਲ ਅਮਰੀਕਾ ਹਾਲੇ ਵੀ ਬਹੁਤ ਨਾਰਾਜ਼ ਹੈ। ਅਮਰੀਕਾ ਨੇ ਕਿਹਾ ਕਿ ਇਹ ਰੱਖਿਆ ਪ੍ਰਣਾਲੀ ਨਾਟੋ ਬਲਾਂ ਦੇ ਅਨੁਕੂਲ ਨਹੀਂ ਹੈ ਅਤੇ ਇਸ ਨਾਲ ਐੱਫ-35 ਲੜਾਕੂ ਜਹਾਜ਼ ਪ੍ਰੋਗਰਾਮ ਪ੍ਰਭਾਵਿਤ ਹੋ ਸਕਦਾ ਹੈ। ਨਾਲ ਹੀ ਇਹ ਰੂਸ ਦੇ ਖੁਫੀਆ ਵਿਭਾਗ ਨੂੰ ਮਦਦ ਪਹੁੰਚਾ ਸਕਦਾ ਹੈ। ਗੌਰਤਲਬ ਹੈ ਕਿ ਅਮਰੀਕਾ ਨੇ ਜੁਲਾਈ ਵਿਚ ਤੁਰਕੀ ਨੂੰ ਐੱਫ-35 ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਸੀ।ਓ ਬ੍ਰਾਇਨ ਨੇ ਸੀ.ਬੀ.ਐੱਸ. ‘ਫੇਸ ਦੀ ਨੇਸ਼ਨ’ ਵਿਚ ਕਿਹਾ,”ਤੁਰਕੀ ਜੇਕਰ ਰੂਸ ਦੀ ਰੱਖਿਆ ਪ੍ਰਣਾਲੀ ਨੂੰ ਨਹੀਂ ਛੱਡਦਾ ਤਾਂ ਉਸ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।” ਟਰੰਪ ਦਾ ਬੁੱਧਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ ਦੇ ਨਾਲ ਅਤੇ ਵੀਰਵਾਰ ਨੂੰ ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਦੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਟਰੰਪ ਅਤੇ ਅਰਦੌਣ ਬੁੱਧਵਾਰ ਦੁਪਹਿਰ ਇਕ ਸਾਂਝਾ ਪੱਤਰਕਾਰ ਸੰਮੇਲਨ ਕਰਨਗੇ। ਓ ਬ੍ਰਾਇਨ ਨੇ ਕਿਹਾ,”ਐੱਸ-400 ਲਈ ਨਾਟੋ ਵਿਚ ਕੋਈ ਜਗ੍ਹਾ ਨਹੀਂ ਹੈ।