ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ
ਜਲੰਧਰ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.)ਮਾਡਲ ਟਾਊਨ ਜਲੰਧਰ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਜੀਤ ਸਿੰਘ ਸੇਠੀ ਜੀ ਨੇ ਦੱਸਿਆ ਕਿ ਇਹਨਾਂ ਦੀਵਾਨਾਂ ਵਿੱਚ ਭਾਈ ਹਰਦੇਵ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ ਬਾਬਾ ਬਕਾਲਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਫਤਹਿਸਿੰਘ ਜੀ ਧਾਲੀਵਾਲ, ਭਾਈ ਹਰਸਿਮਰਨ ਸਿੰਘ ਜੀ ਹਜ਼ੂਰੀ ਰਾਗੀ ਗੁਰਦੂਆਰਾ ਦੁਖ ਨਿਵਾਰਨ ਸਾਹਿਬ ਨੋਵੀਂ ਪਾਤਸ਼ਾਹੀ ਜਲੰਧਰ, ਭਾਈ ਅਰਵਿੰਦਰ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਮਾਡਲ ਟਾਊਨ, ਗੁਰੂ ਅਮਰਦਾਸ ਪਬਲਿਕ ਸਕੂਲ ਦੇ ਬੱਚੇ, ਇਸਤਰੀ ਸਤਿਸੰਗ ਸਭਾ ਮਾਡਲ ਟਾਊਨ ਜਲੰਧਰ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਗਿਆਨੀ ਅਜੀਤ ਸਿੰਘ ਜੀ ਰਤਨ, ਭਾਈ ਬਲਵੀਰ ਸਿੰਘ ਜੀ, ਬੀਬੀ ਜਸਜੀਤ ਕੌਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਂਵਾਂ ਉੱਪਰ ਵਿਸਥਾਰ ਸਹਿਤ ਚਾਨਣਾ ਪਾਇਆ।ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਸੁੰਦਰ ਫ਼ੁੱਲਾਂ ਨਾਲ ਸਜਾਈ ਪਾਲਕੀ ਵਿੱਚ ਸੁਸ਼ੋਭਿਤ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ। ਇਸ ਮੌਕੇ ਸ.ਨਰਿੰਜਨ ਸਿੰਘ ਡਾਇਰੈਕਟਰ ਇਨਫੋਰਸਮੈਂਟ,ਜਲੰਧਰ ਦੇ ਮੇਅਰ ਸ੍ਰੀ ਜਗਦੀਸ਼ ਰਾਜਾ ਜੀ,ਸ਼੍ਰੀਮਤੀ ਮੀਨਾ ਇਨਕਮ ਟੈਕਸ ਅਧਿਕਾਰੀ,ਸ.ਆਰ.ਐਸ.ਕਾਲਰਾ ਸੀ.ਏ. ,ਸ਼੍ਰੀ ਅਸ਼ਵਨੀ ਜਿੰਦਲ,ਸ.ਜੋਗਿੰਦਰ ਸਿੰਘ ਪੀ.ਜੇ.ਗਰੁੱਪ੩ਨੇ ਵਿਸ਼ੇਸ਼ ਰੂਪ ਵਿੱਚ ਗੁਰੁ ਘਰ ਵਿੱਚ ਹਾਜ਼ਰੀ ਭਰੀ। ਇਸ ਖੁਸ਼ੀ ਦੇ ਮੌਕੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਪਹਿਲੀ ਮੰਜ਼ਲ ਤੇ ਬਣਨ ਵਾਲੇ ਹਾਲ ਦਾ ਨਾਂ ਬੇਬੇ ਨਾਨਕੀ ਦਰਬਾਰ ਹਾਲ ਹੋਵੇਗਾ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਨਾਮ ਤੇ ਡਿਜੀਟਲ ਲਾਇਬ੍ਰੇਰੀ ਬਣਾਈ ਜਾਵੇਗੀ। 550 ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਵਰਦੀਆਂ ਮੁਫ਼ਤ ਵੰਡੀਆਂ ਗਈਆਂ। ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਸਮੁੱਚੇ ਸਟਾਫ਼ ਦੀ ਤਨਖਾਹ ਵਿੱਚ 10% ਵਾਧਾ ਕੀਤਾ ਗਿਆ ਅਤੇ ਮਿਠਿਆਈਆਂ ਵੰਡੀਆਂ ਗਈਆਂ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਲੋਗੋ ਵੰਡੇ ਗਏ ਜੋ ਸਮੁਚਾ ਸਟਾਫ਼ ਆਉਣ ਵਾਲੇ ਪ੍ਰਕਾਸ਼ ਗੁਰਪੁਰਬ ਤੱਕ ਲਗਾਏਗਾ£ ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ, ਸ. ਮਹਿੰਦਰਜੀਤ ਸਿੰਘ, ਸ.ਕੰਵਲਜੀਤ ਸਿੰਘ ਕੋਛੜ, ਸ. ਸੁਰਜੀਤ ਸਿੰਘ ਅਰੋੜਾ, ਸ. ਕੁਲਤਾਰਨ ਸਿੰਘ ਅਨੰਦ, ਡਾ. ਅੈਚ. ਐਮ. ਹੁਰੀਆ, ਸ.ਐਚ. ਐਸ. ਭਸੀਨ, ਸ.ਤੇਜਦੀਪ ਸਿੰਘ ਸੇਠੀ, ਸ.ਗਗਨਦੀਪ ਸਿੰਘ ਸੇਠੀ, ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਠਾਠਾਂ ਮਾਰਦੀ ਸਮੂਹ ਸੰਗਤ ਦੇ ਇਕੱਠ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੁਣਿਆ। ਸਮਾਗਮ ਦੀ ਸੰਪਨਤਾ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਉਣ ਦੀ ਸੇਵਾ ਗੁਰੂ ਅਮਰ ਦਾਸ ਪਬਲਿਕ ਸਕੂਲ ਦੇ ਸਟਾਫ਼, ਵਿਦਿਆਰਥੀਆਂ, ਮੁੱਧਾਂ (ਨਕੋਦਰ) ਨਰਸਿੰਗ ਕਾਲਜ ਦੀਆਂ ਵਿਦਿਅਰਥਣਾਂ ਅਤੇ ਸਮੂਹ ਸੰਗਤ ਵੱਲੋਂ ਕੀਤੀ ਗਈ।ਇਸ ਮੌਕੇ ਸਾਰੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੈਲਿਟ ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ।






