April 26, 2026
#ਪੰਜਾਬ

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ‘ਚ ਇੱਕ ਹੋਰ ਐਵਾਰਡ

ਰੂਪਨਗਰ – ਰੂਪਨਗਰ ਰਨਰ ਅਵਤਾਰ ਸਿੰਘ ਭਾਟੀਆਂ ਦੇ ਖਾਤੇ ਵਿੱਚ ਅੱਜ ਇੱਕ ਹੋਰ ਐਵਾਰਡ ਜੁੜ ਗਿਆ ।ਰਨਰ ਅਵਤਾਰ ਸਿੰਘ ਪਾਰਟੀਆਂ ਨੂੰ ਇਹ ਐਵਾਰਡ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਦਿੱਤਾ ਗਿਆ । ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਪੋਰਟਸ ਕਲਚਰ ਕਲੱਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਇਆ ਗਿਆ’ ਕਲੱਬ ਵੱਲੋਂ ਪੰਜਾਬ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ । ਅਵਤਾਰ ਸਿੰਘ ਭਾਟੀਆਂ ਨੂੰ 100 ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਣਾਉਣ ਦੇ ਦੇ ਲਈ ਭੀਸ਼ਮ ਪਿਤਾਮਾ ਖੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਦਿੱਤਾ ਗਿਆ ਸਨਮਾਨ ਮਿਲਣ ਤੋਂ ਬਾਅਦ ਰਨਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨਗੇ ਅਤੇ ਉਹ ਅੱਗੇ ਵੀ ਹੋਰ ਮਿਹਨਤ ਕਰਕੇ ਪੰਜਾਬ ਅਤੇ ਭਾਰਤ ਨੂੰ ਮੈਰਾਥਨ ਦੌੜਾਂ ਵਿੱਚ ਅੱਗੇ ਲੈ ਕੇ ਆਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਮਿਹਨਤੀ ਹਨ ਜੇਕਰ ਉਨ੍ਹਾਂ ਨੂੰ ਸਹੀ ਪਲੇਟਫਾਰਮ ਮਿਲੇ ਤੇ ਉਹ ਪੂਰੀ ਦੁਨੀਆਂ ਵਿਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਸਕਦੇ ਹਨ।