ਦੁਬਈ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਵੱਖ-ਵੱਖ ਸਮਾਗਮਾਂ ਦੌਰਾਨ ਸੰਗਤਾਂ ਦਾ ਆਇਆ ਹੜ੍ਹ
ਕਪੂਰਥਲਾ – ਬੀਤੇ ਦਿਨੀ ਸ਼੍ਰੀ ਗੁਰੂ ਨਾਨਕ ਦਰਬਾਰ (ਦੁਬਈ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ ਅਤੇ ਸ. ਸੁਰਿੰਦਰ ਸਿੰਘ ਕੰਧਾਰੀ ਦੇ ਯਤਨਾਂ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਦੌਰਾਨ 10 ਨਵੰਬਰ 2019 ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ। ਇਸੇ ਲੜੀ ਤਹਿਤ 11 ਨਵੰਬਰ ਨੂੰ ਸਵੇਰੇ 9 ਵਜੇ ਆਖੰਡ ਪਾਠ ਸਾਹਿਬ ਮਧ੍ਹ ਦੀ ਅਰਦਾਸ ਕੀਤੀ। ਗਈ ਅਤੇ 12 ਨਵੰਬਰ ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਉਪਰੰਤ ਦੁਪਹਿਰ 12 ਵਜੇ ਸ਼ੇਖ ਲੁਬਾਣਾ ਬਿਨ ਖਾਲਿਦ ਅਲ ਕਾਇਸੀਮੀ ਅਤੇ ਸ਼੍ਰੀ ਵਿਪੁਲ ਕੌਂਸਲੇਟ ਜਨਰਲ, ਇਡੀਅਨ ਕੌਂਸਲੇਟ (ਦੁਬਈ) ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 12 ਨਵੰਬਰ ਦੀ ਰਾਤ 12ਵਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਭਾਈ ਮੁਖਤਿਆਰ ਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ, ਭਾਈ ਮਨਪ੍ਰੀਤ ਸਿੰਘ ਜੀ ਯੂ.ਕੇ, ਭਾਈ ਹਰਤੀਰਥ ਸਿੰਘ ਜੀ ਸੋਢੀ ਦਿੱਲੀ ਵਾਲਿਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਦੇ ਜੀਵਨ ‘ਤੇ ਚਾਨਣਾ ਪਾਇਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। 13 ਨਵਬੰਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਕੂਲ ਦੇ ਬੱਚਿਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿੱਚ ਸ਼ਬਦ ਕੀਰਤਨ ਕੀਤਾ ਗਿਆ।ਸ਼ੇਖ ਲੁਬਾਣਾ ਬਿਨ ਖਾਲਿਦ ਅਲ ਕਾਇਸੀਮੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਗੁਰੂ ਨਾਨਕ ਦਰਬਾਰ (ਦੁਬਈ) ਦੀ ਸੇਵਾ ਲਈ ਹਮੇਸ਼ਾ ਨਾਲ ਖੜ੍ਹੇ ਹਾਂ ਜਿੱਥੇ ਵੀ ਸ. ਸੁਰਿੰਦਰ ਸਿੰਘ ਕਧਾਰੀ ਸਾਨੂੰ ਯਾਦ ਕਰਨਗੇ ਅਸੀਂ ਉਥੇ ਹੀ ਹਾਜ਼ਰ ਹੋਵਾਂਗੇ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਵੀ ਦਿੱਤੀਆਂ।ਪ੍ਰੋਗਰਾਮ ਦੌਰਾਨ ਬੋਲਦਿਆਂ ਸ਼੍ਰੀ ਵਿਪੁਲ ਕੌਂਸਲੇਟ ਜਨਰਲ, ਇਡੀਅਨ ਕੌਂਸਲੇਟ (ਦੁਬਈ) ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਰਤਾਰ ਪੁਰ ਸਾਹਿਬ ਦੇ ਰਾਹ ਨੂੰ ਖੋਲ ਕੇ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਦਾ ਸਮੂਹ ਸੰਗਤਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਸਿਧਾਂਤ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਹੈ। ਕਿਰਤ ਕਰ,ੋ ਨਾਮ ਜਪੋ, ਵੰਡ ਸ਼ਕੋ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ।15 ਨਵਬੰਰ ਦਿਨ ਸ਼ੁਕਰਵਾਰ ਨੂੰ ਸਵੇਰੇ 5;30 ਤੋਂ ਰਾਤ 10 ਵਜੇ ਤੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਮੁਖਤਿਆਰ ਸਿੰਘ ਕੀਰਤਨੀ ਜਥਾ (ਦਰਬਾਰ ਸਾਹਿਬ ਅਮ੍ਰਿਤਸਰ), ਭਾਈ ਮਨਪ੍ਰੀਤ ਸਿੰਘ (ਯੂਕੇ), ਭਾਈ ਚਮਨਜੀਤ ਸਿੰਘ ਲਾਲ (ਦਿਨੀ ਵਾਲੇ), ਭਾਈ ਸਤਿੰਦਰਬੀਰ ਸਿੰਘ (ਦਰਬਾਰ ਸਾਹਿਬ ਅਮ੍ਰਿਤਸਰ), ਭਾਈ ਸੰਦੀਪ ਸਿੰਘ ਜੀ (ਦਰਬਾਰ ਸਾਹਿਬ ਅਮ੍ਰਿਤਸਰ), ਭਾਈ ਮਨਿੰਦਰ ਸਿੰਘ (ਦਰਬਾਰ ਸਾਹਿਬ ਅਮ੍ਰਿਤਸਰ) ਆਦਿ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਥੇਦਾਰ ਤਖਤ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗੰ੍ਰਥੀ ਸ਼੍ਰੀ ਦਰਬਾਰ ਸਾਹਿਬ, ਐਸ.ਜੀ.ਪੀ.ਸੀ ਪ੍ਰਧਾਨ ਭਾਈ. ਗੋਬਿੰਦ ਸਿੰਘ ਲੌਂਗੋਵਾਲ, ਭਾਈ. ਰੂਪ ਸਿੰਘ ਚੀਫ਼ ਸੈਕਟਰੀ ਐਸ.ਜੀ.ਪੀ.ਸੀ, ਸ. ਚਰਨਜੀਤ ਸਿੰਘ ਚੰਨੀ ਕਲਚਰ ਅਫੇਅਰਸ ਮਨਿਸਟਰ ਪੰਜਾਬ ਸਰਕਾਰ, ਡਾ. ਪੀ.ਐਸ ਪਸਰੀਚਾ ਰਿਟਾਇਰਡ ਡੀ.ਜੀ ਆਫ ਪੁਲਿਸ, ਸ. ਦਵਿੰਦਰਪਾਲ ਸਿੰਘ ਸਪੈਸ਼ਲ ਡਿਉਟੀ ਅਫਸਰ ਨੰਦੇੜ, ਸ.ਬਲਬੀਰ ਸਿੰਘ ਪਸਰੀਚਾ ਬਿਧਰ ਗੁਰਦੁਆਰਾ, ਸ. ਸੁਰਿਦਰ ਸਿੰਘ ਸੈਕਟਰੀ ਚੀਫ਼ ਖਾਲਸਾ ਦਿਵਾਨ, ਰਘਬੀਰ ਸਿੰਘ ਜੀ ਗਿੱਲ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਮੁੰਬਈ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਕੰਧਾਰੀ, ਬਬਲੀਜ਼ ਕੰਧਾਰੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਸੁਰਿੰਦਰ ਸਿੰਘ ਕੰਧਾਰੀ ਨੇ ਜਿੱਥੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਸਰਕਾਰ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੈ ਉਥੇ ਹੀ ਉਨ੍ਹਾਂ ਨੇ ਅਰਬ ਲੋਕਾਂ ਵਿੱਚ ਇਹ ਵੀ ਦੱਸਿਆ ਹੈ ਕਿ ਸਿੱਖ ਇਕ ਮਹਾਨ ਕੌਮ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜਥੇਦਾਰ ਤਖਤ ਪਟਨਾ ਸਾਹਿਬ ਜੀ ਨੇ ਆਪਣੇ ਵਚਨਾ ਰਾਹੀਂ ਕਿਹਾ ਕਿ ਸ. ਸੁਰਿੰਦਰ ਸਿੰਘ ਕੰਧਾਰੀ ਨੇ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਬਣਾ ਕੇ ਸਿੱਖਾਂ ਦੇ ਨਾਲ-ਨਾਲ ਸਮੂਹ ਪੰਜਾਬੀ ਭਾਈਚਾਰੇ ਨੂੰ ਵੀ ਇਕੱਠਿਆਂ ਕਰਨ ਦਾ ਇਕ ਬਹੁਮੱਲਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਇਹ ਦੁਬਈ ਵਿਖੇ ਪ੍ਰੋਗਰਾਮ ਹੋਇਆ ਉਸ ਤੋਂ ਇਹ ਪਤਾ ਲਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨਿਆ ਵਿੱਚ ਲੱਗ ਚੁੱਕਾ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਦੀ ਝਲਕ ਪੈ ਰਹੀ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗੰ੍ਰਥੀ ਸ਼੍ਰੀ ਦਰਬਾਰ ਸਾਹਿਬ, ਐਸ.ਜੀ.ਪੀ.ਸੀ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ, ਸ. ਰੂਪ ਸਿੰਘ ਚੀਫ਼ ਸੈਕਟਰੀ ਐਸ.ਜੀ.ਪੀ.ਸੀ, ਸ. ਚਰਨਜੀਤ ਸਿੰਘ ਚੰਨੀ ਕਲਚਰ ਅਫੇਅਰਸ ਮਨਿਸਟਰ ਪੰਜਾਬ ਸਰਕਾਰ, ਡਾ. ਪੀ.ਐਸ ਪਸਰੀਚਾ ਰਿਟਾਇਰਡ ਡੀ.ਜੀ ਆਫ ਪੁਲਿਸ, ਸ. ਦਵਿੰਦਰਪਾਲ ਸਿੰਘ ਸਪੈਸ਼ਲ ਡਿਉਟੀ ਅਫਸਰ ਨੰਦੇੜ, ਸ.ਬਲਬੀਰ ਸਿੰਘ ਪਸਰੀਚਾ ਬਿਧਰ ਗੁਰਦੁਆਰਾ, ਸ. ਸੁਰਿਦਰ ਸਿੰਘ ਸੈਕਟਰੀ ਚੀਫ਼ ਖਾਲਸਾ ਦਿਵਾਨ, ਰਘਬੀਰ ਸਿੰਘ ਜੀ ਗਿੱਲ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਮੁੰਬਈ ਆਦਿ ਨੇ ਸ. ਸੁਰਿੰਦਰ ਸਿੰਘ ਕੰਧਾਰੀ ਅਤੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਆਏ ਹੋਏ ਹੋਰ ਪਤਵੰਤਿਆਂ ਵੱਲੋਂ ਸ. ਸੁਰਿੰਦਰ ਸਿੰਘ ਕੰਧਾਰੀ ਅਤੇ ਬਬਲੀਜ਼ ਕੰਧਾਰੀ ਦੀ ਮਿਹਨਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ (ਦੁਬਈ) ਬਣਾਉਣ, ਉਸ ਨੂੰ ਬਾਖੂਬੀ ਤਰੀਕੇ ਨਾਲ ਚਲਾਉਣ ਅਤੇ ਸਮੂਹ ਸਿੱਖਾਂ ਨੂੰ ਜੋੜ ਕੇ ਰੱਖਣ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।






