April 23, 2026
#ਭਾਰਤ

ਮਹਾਰਾਸ਼ਟਰ ਦੇ ਰਾਜਨੀਤਕ ਇਤਿਹਾਸ ਦਾ ਕਾਲਾ ਦਿਨ : ਕਾਂਗਰਸ

ਮੁੰਬਈ – ਮਹਾਰਾਸ਼ਟਰ ਵਿੱਚ ਭਾਜਪਾ ਵਲੋਂ ਕਾਹਲੀ ਵਿੱਚ ਸਰਕਾਰ ਬਣਾਉਣ ਅਤੇ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸੰਹੁ ਚੁਕਾਏ ਜਾਣ ਤੇ ਟਿੱਪਣੀ ਕਰਦਿਆਂ ਕਾਂਗਰਸ ਪਾਰਟੀ ਨੇ ਇਸਨੂੰ ਮਹਾਰਾਸ਼ਟਰ ਦੇ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ ਹੈ| ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਅਹਿਮਦ ਪਟੇਲ ਨੇ ਕਿਹਾ ਐਨ ਸੀ ਪੀ ਦੇ ਕੁੱਝ ਵਿਧਾਇਕਾਂ ਨੇ ਖੇਡ ਵਿਗਾੜ ਦਿੱਤਾ| ਮਹਾਰਾਸ਼ਟਰ ਵਿੱਚ ਹੋਏ ਵੱਡੇ ਸਿਆਸੀ ਉਲਟਫੇਰ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਇਹ ਰਾਜ ਦੇ ਰਾਜਨੀਤਕ ਇਤਿਹਾਸ ਦਾ ਕਾਲਾ ਦਿਨ ਹੈ| ਸ਼ਿਵਸੈਨਾ ਅਤੇ ਐੇਨ ਸੀ ਪੀ ਦੀ ਸਾਂਝੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੱਖਰੇ ਤੌਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਵੀ ਨਿਸ਼ਾਨੇ ਉੱਤੇ ਲਿਆ| ਉਨ੍ਹਾਂ ਕਿਹਾ ਕਿ ਰਾਜਪਾਲ ਵਲੋਂ ਜਿਸ ਤਰ੍ਹੀਕੇ ਨਾਲ ਸਮਰਥਨ ਪੱਤਰ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਸੀ, ਉਹ ਨਹੀਂ ਹੋਈ| ਉਨ੍ਹਾਂ ਕਿਹਾ ਕਿ ਇਹ ਘਟਨਾ ਮਹਾਰਾਸ਼ਟਰ ਦੇ ਰਾਜਨੀਤਕ ਇਤਿਹਾਸ ਵਿੱਚ ਕਾਲੀ ਸਿਆਹੀ ਨਾਲ ਲਿਖੀ ਜਾਵੇਗੀ ਅਤੇ ਭਾਜਪਾ ਵਿਧਾਨਸਭਾ ਵਿੱਚ ਬਹੁਮਤ ਸਾਬਤ ਨਹੀਂ ਕਰ ਪਾਏਗੀ| ਉਹਨਾਂ ਕਿਹਾ ਕਿ ਭਰੋਸੇ ਦੇ ਵੋਟ ਮੌਕੇ ਭਾਜਪਾ ਨੂੰ ਹਾਰ ਦੇਣ ਲਈ ਤਿੰਨੇ ਪਾਰਟੀਆਂ ਇਕੱਠੀਆਂ ਹਨ ਅਤੇ ਅਸੀ ਭਾਜਪਾ ਨੂੰ ਵਿਸ਼ਵਾਸਮਤ ਵਿੱਚ ਹਰਾਵਾਂਗੇ|