April 25, 2026
#ਖੇਡਾਂ

ਪੈਦਲ ਚਾਲ ‘ਚ ਮਹਿੰਦਰ ਪ੍ਰਤਾਪ ਸ਼ਰਮਾ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਸ਼ੇਰਪੁਰ – ਮਾਸਟਰਜ਼ ਐਥਲੇਟਿਕ ਚੈਪੀਅਨਸ਼ਿਪ ਚੰਡੀਗੜ੍ਹ ਵੱਲੋਂ ਕਰਵਾਈ ਗਈ 46ਵੀਂ ਐਥਲਟਿਕ ਮੀਟ ਵਿੱਚ ਕਸਬਾ ਸ਼ੇਰਪੁਰ ਦੇ ਜੰਮਪਲ ਮਾ. ਮਹਿੰਦਰ ਪ੍ਰਤਾਮ ਸ਼ਰਮਾ ਵਾਤਾਵਰਨ ਪ੍ਰੇਮੀ ਤੇ ਨੌਜਵਾਨ ਸਮਾਜ ਸੇਵੀ ਨੇ ਪੈਦਲ ਚਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਸਬਾ ਸ਼ੇਰਪੁਰ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾ ਉਹਨਾਂ 45+ ਉਮਰ ਗੁੱਟ ਵਿੱਚ ਮਸਤੂਆਣਾ ਸਾਹਿਬ ਵਿਖੇ ਹੋਈ 40ਵੀਂ ਪੈਦਲ ਚਾਲ ਵਿੱਚ ਪਹਿਲਾ, ਮੰਡੀ ਗੋਬਿੰਦਗੜ੍ਹ ਵਿਖੇ 17ਵੀਂ ‘ਚ ਤੀਸਰਾ, ਲਵਲੀ ਪ੍ਰੋਫੈਸ਼ਨਲ ਯੂਨੀਰਵਸਿਟੀ ਜਲੰਧਰ ਵਿਖੇ ਦੂਜੀ ਚੈਪੀਅਨਸ਼ਿਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਸ਼ਾਨਦਾਰ ਜਿੱਤਾ ਮੌਕੇ ਸ਼੍ਰੀ ਸ਼ਰਮਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸ਼ਰਮਾਂ ਨੇ ਦੱਸਿਆਂ ਕਿ ਉਹ ਨੈਸ਼ਨਲ ਪੱਧਰ ਤੇ ਹੋਣ ਜਾ ਰਹੀਆਂ ਗੇਮਾਂ ਲਈ ਹੁਣ ਤੋਂ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪੂਰੀ ਆਸ ਹੈ ਕਿ ਉਹ ਨੈਸ਼ਨਲ ਪੱਧਰ ਤੇ ਪੰਜਾਬ ਦਾ ਨਾਂ ਜਰੂਰ ਰੌਸ਼ਨ ਕਰਨਗੇ। ਉਹਨਾਂ ਅਪੀਲ ਕੀਤੀ ਕਿ ਮਨੁੱਖ ਨੂੰ ਆਪਣੀ ਸਰੀਰਕ ਤੰਦਰੁਸਤੀ ਲਈ ਅਜਿਹੀਆਂ ਗੇਮਾਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।