ਰਾਜਪਾਲ ਵੱਲੋਂ ਨੌਜਵਾਨਾਂ ਨੂੰ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦਾ ਸੱਦਾ
ਜਲੰਧਰ – ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ.ਸਿੰਘ ਬਦਨੋਰ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਾਂ ਪੱਖੀ ਸੋਚ ਨੂੰ ਅਪਣਾ ਕੇ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ.ਅੱਜ ਇੱਥੇ ਮੇਯਰ ਵਰਲਡ ਸਕੂਲ ਵਿਖੇ ‘ਬੁੱਧ ਇਨ ਯੂ’ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅੱਜ ਸਮੇਂ ਦੀ ਸਭ ਲੋੜ ਦੇਸ਼ ਅਤੇ ਵਿਸ਼ੇਸ਼ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਤੋਰਨਾ ਹੈ.ਉਹਨਾਂ ਕਿਹਾ ਕਿ ਵਿਦਿਆਰਥੀ ਮਹਾਰਾਣਾ ਪ੍ਰਤਾਪ,ਮਹਾਰਾਜਾ ਰਣਜੀਤ ਸਿੰਘ,ਛੱਤਰਪਤੀ ਸ਼ਿਵਾਜੀ ਮਹਾਰਾਜ ਤੇ ਹੋਰ ਮਹਾਨ ਆਗੂਆਂ ਦੇ ਜੀਵਨ ਤੋਂ ਸੇਧ ਲੈਣ ਅਤੇ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ.ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਭਾਰਤ ਨੂੰ ਦੂਜੇ ਵਿਕਸਿਤ ਦੇਸ਼ਾਂ ਤੋਂ ਮੋਹਰੀ ਬਣੌਨ.ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦੇਸ਼ ਦਾ ਭਵਿਖ ਹਨ ਅਤੇ ਕਿਸੇ ਵੀ ਦੇਸ਼ ਦੀ ਨੀਅਂ ਉਸਦੇ ਨੌਜਵਾਨਾਂ ਦੀ ਸਿਖਿਆ ਤੇ ਅਧਾਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਤਦ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਸ ਦੇਸ਼ ਦੇ ਨੌਜਵਾਨ ਵਿਦਿਆਰਥੀ ਅਗਾਂਹ ਵਧੂ ਸੋਚ ਅਤੇ ਜਾਗਰੂਕ ਨਾ ਹੋਣ.ਉਹਨਾਂ ਕਿਹਾ ਕਿ ਗੌਤਮ ਬੁੱਧ ਨੇ ਸਾਨੂੰ ਦਿਆਲਤਾ,ਬੁੱਧੀਮਤਾ ਅਤੇ ਉਦਾਰਤਾ ਬਾਰੇ ਜਾਨੂੰ ਕਰਵਾਇਆ ਹੈ.ਉਹਨਾਂ ਕਿਹਾ ਕੇ ਹੁਣ ਦੇਸ਼ ਦੇ ਨੌਜਵਾਨ ਇਸ ਰਵਾਇਤ ਨੂੰ ਅੱਗੇ ਤੋਰਨ.ਦੇਸ਼ ਵਿੱਚ ਸੂਚਨਾ ਤਕਨੀਕ ਦੀ ਕ੍ਰਾਂਤੀ ਬਾਰੇ ਜਿਕਰ ਕਰਦਿਆਂ ਰਾਜਪਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਤਕਨੀਕ ਦੇ ਹੋਰ ਪਸਾਰੇ ਵਿੱਚ ਮਸਾਲਚੀ ਦੀ ਭੂਮਿਕਾ ਨਿਭਾਉਣ.ਉਹਨਾਂ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲੀ ਮਾਯੋ ਕਾਲਜ ਜਨਰਲ ਕੌਂਸਲ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਕਿਹਾ ਕਿ ਇਸ ਸੰਸਥਾਵਾਂ ਵਿੱਚ ਪੜਦੇ ਵਿਦਿਆਰਥੀ ਖੁਸ਼ਕਿਸਮਤ ਹਨ ਕਿਓਂ ਜੋ ਉਹ ਅਜਿਹੀਆਂ ਮਹਾਨ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ.ਇਸ ਮੌਕੇ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਸੀ.ਪੀ.ਗੁਰਮੀਤ ਸਿੰਘ, ਏ.ਡੀ.ਸੀ.ਪੀ.ਸ਼੍ਰੀ ਪੀ.ਐੱਸ.ਭੰਡਾਲ, ਐੱਸ.ਡੀ.ਐੱਮ.ਜੈ ਇੰਦਰ ਸਿੰਘ,ਏ.ਸੀ.ਪੀ.ਧਰਮਪਾਲ ਜੁਨੇਜਾ ਅਤੇ ਹੋਰਨਾਂ ਨੇ ਰਾਜਪਾਲ ਦਾ ਸਵਾਗਤ ਕੀਤਾ.ਇਸ ਤੋਂ ਪਹਿਲਾਂ ਸਕੂਲ ਦੇ ਚੇਅਰਮੈਨ ਸ਼੍ਰੀ ਰਾਜੇਸ਼ ਮਾਯਰ,ਉਪ ਚੇਅਰਮੈਨ ਸ਼੍ਰੀਮਤੀ ਨੀਰਜਾ ਮਾਯਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸਰੀਤਾ ਮਧੋਕ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਅਤੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਯੋ ਕਾਲਜ ਕਮੇਟੀ ਦੇ ਚੇਅਰਮੈਨ ਠਾਕੁਰ ਰਣਧੀਰ ਵਿਕਰਮ ਸਿੰਘ, ਐਜੂਕੇਸ਼ਨ ਕੰਸਲਟੈਂਟ ਮਾਯੋ ਕਾਲਜ ਨਵੀਨ ਕੁਮਾਰ ਦਿਕਸ਼ਤ, ਕਾਸਾ ਦੇ ਚੇਅਰਮੈਨ ਅਨਿਲ ਚੋਪੜਾ, ਚੇਤਨ ਮਾਯਰ ਅਤੇ ਹੋਰ ਵੀ ਹਾਜ਼ਿਰ ਸਨ।






