April 24, 2026
#ਪੰਜਾਬ

ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਕਰਵਾਇਆ

ਐਸ ਏ ਐਸ ਨਗਰ – ਸ੍ਰੀ ਹਰਿ ਸ਼ਰਨਮ ਸੇਵਾ ਸੰਸਥਾਨ ਦੇ ਵਲੋਂ ਸ੍ਰੀ ਸਨਾਤਨ ਧਰਮ ਸ਼ਿਵ ਅਤੇ ਵਿਸ਼ਵਕਰਮਾ ਮੰਦਰ ਸ਼ਾਹੀ ਮਾਜਰਾ ਵਿੱਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਅੱਜ ਹਵਨ ਉਪਰੰਤ ਸੰਪੂਰਨ ਹੋ ਗਿਆ| ਇਸ ਮੌਕੇ ਭੰਡਾਰਾ ਵੀ ਕੀਤਾ ਗਿਆ|ਕਥਾ ਵਾਚਕ ਆਚਾਰਿਆ ਇੰਦਰਮਨੀ ਆਯੋਧਯਾ ਧਾਮ ਵਾਲਿਆਂ ਨੇ ਸ੍ਰੀਮਦ ਭਾਗਵਤ ਕਥਾ ਦੇ ਦੌਰਾਨ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ| ਅਖੀਰਲੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀਆਂ ਸੁੰਦਰ ਝਾਂਕੀਆਂ ਵੀ ਸਜਾਈਆਂ ਗਈਆਂ| ਇਸ ਮੌਕੇ ਸੇਵਾ ਭਾਰਤੀ ਚੰਡੀਗੜ੍ਹ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ, ਹਨੂਮਾਨ ਮਾਰਬਲ ਜੀਰਕਪੁਰ ਦੇ ਐਮ ਡੀ ਅਤੇ ਸੇਵਾ ਭਾਰਤੀ ਮੁਹਾਲੀ ਦੇ ਪ੍ਰਧਾਨ ਜਨਕ ਸਿੰਗਲਾ ਨੇ ਕਥਾ ਵਿੱਚ ਸਹਿਯੋਗ ਦੇਣ ਵਾਲੀ ਮਾਂ ਅੰਨਪੂਰਨਾ ਸੇਵਾ ਸਮਿਤੀ ਫੇਜ਼ 5, ਸ਼ਾਹੀਮਾਜਰਾ ਮੰਦਰ ਦੀ ਸੰਕੀਰਤਨ ਮੰਡਲੀ, ਯੁਵਾ ਬ੍ਰਾਹਮਣ ਸਭਾ, ਮੈਥਿਲ ਸੰਘ ਮੁਹਾਲੀ ਅਤੇ ਸ਼ਾਹੀ ਮਾਜਰਾ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕਂਸਲਰ ਅਸ਼ੋਕ ਝਾ, ਯੁਵਾ ਬ੍ਰਾਹਮਣ ਸਭਾ ਦੇ ਪ੍ਰਧਾਨ ਰਮਨ ਸ਼ੈਲੀ, ਅਰੁਣ ਸ਼ਰਮਾ ਬਲੌਂਗੀ, ਹਰਸ਼ ਵਰਮਾ, ਮੰਦਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ ਸ਼ਾਹੀਮਾਜਰਾ, ਨਵਨੀਤ ਸ਼ਰਮਾ, ਰਾਜੀਵ ਸ਼ਰਮਾ, ਦੀਪਕ ਪਾਂਡੇ, ਰਾਜੇਸ਼ ਸ਼ਰਮਾ, ਸ੍ਰੀ ਹਰਿ ਸ਼ਰਨਮ ਸੇਵਾ ਸੰਸਥਾਨ ਦੇ ਬੁਲਾਰੇ ਵਿਵੇਕ ਕ੍ਰਿਸ਼ਨ ਜੋਸ਼ੀ ਅਤੇ ਪਰਮਿੰਦਰ ਸ਼ਰਮਾ ਵੀ ਮੌਜੂਦ ਸਨ|