April 24, 2026
#ਪੰਜਾਬ

ਸ਼ੱਕੀ ਹਾਲਤ ਵਿੱਚ ਤਿੰਨ ਨੌਜਵਾਨ ਕਾਬੂ

100 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਦੇਸੀ ਸਮੇਤ ਪੰਜ ਰੌਂਦ ਬੱਤੀ ਬੋਰ ਜਿੰਦਾ ਬਰਾਮਦ

ਬਠਿੰਡਾ – ਅੱਜ ਡਾ: ਨਾਨਕ ਸਿੰਘ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਸ੍ਰੀ ਗੁਰਬਿੰਦਰ ਸਿੰਘ ਸੰਘਾ ਕਪਤਾਨ ਪੁਲਿਸ (4)ਬਠਿੰਡਾ ਸ੍ਰੀ ਆਸਵੰਤ ਸਿੰਘ ਪੀ.ਪੀ.ਐੱਸ ,ਡੀ.ਐੱਸ.ਪੀ ਸਿਟੀ-2 ਬਠਿੰਡਾ ਐੱਸ ਆਈ ਤਜਿੰਦਰ ਸਿੰਘ ਇੰਚਾਰਜ ਸੀ ਆਈ ਏ ਬਠਿੰਡਾ ਤੋਂ ਰਿੰਗ ਰੋਡ ਪਰ ਖੜ੍ਹੀ ਕਾਰ ਵਰਨਾ ਚਿੱਟਾ ਰੰਗ ਨੰਬਰ 8R-262Q-1267 ਨੂੰ ਸ਼ੱਕ ਦੀ ਬਿਨਾਂ ਪਰ ਚੈੱਕ ਕਰਕੇ ਕਾਰ ਵਿੱਚੋਂ ਸ਼ੱਕੀ ਹਾਲਤ ਵਿੱਚ ਤਿੰਨ ਨੌਜਵਾਨ ਗੁਰਦੀਪ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ ਪਿੰਡ ਮੜਾਕ ਥਾਣਾ ਜੈਤੋਂ ਜ਼ਿਲ੍ਹਾ ਫ਼ਰੀਦਕੋਟ ,ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਧੁੰਦਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨ ਤਾਰਨ ,ਰਸ਼ਪਾਲ ਸਿੰਘ ਉਰਫ ਪਾਲੋ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਧੂੰਦਾ ਥਾਣਾ ਗੋਇੰਦਵਾਲ ਜਿਲ੍ਹਾ ਤਰਨਤਾਰਨ ਨੂੰ ਕਾਬੂ ਕੀਤਾ ਇਨ੍ਹਾਂ ਦੇ ਕਬਜ਼ਾ ਵਿਚਲੀ ਕਾਰ ਵਿੱਚ ਲਫਾਫਾ ਰੰਗ ਕਾਲਾ ਜਿਸ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਗੁਰਦੀਪ ਸਿੰਘ ਉਰਫ਼ ਕਾਕਾ ਉਕਤ ਦੀ ਤਲਾਸ਼ੀ ਕਰਨ ਤੇ ਇੱਕ ਪਿਸਟਲ 32 ਬੋਰ ਦੇਸੀ ਸਮੇਤ ਪੰਜ ਰੌਂਦ ਬੱਤੀ ਬੋਰ ਜਿੰਦਾ ਬਰਾਮਦ ਹੋਏ। ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 161 ਮਿਤੀ 21/12/2019 ਅ/ਧ-21/61/85 N4PS 13“ 25/54/59 1 13“ ਥਾਣਾ ਕੈਂਟ ਬਠਿੰਡਾ ਦਰਜ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀਆਂ ਬਾਰੇ ਪਤਾ ਲੱਗਦਾ ਹੈ ਕਿ ਦੋਸ਼ੀ ਗੁਰਦੀਪ ਸਿੰਘ ਕਾਕਾ ਅਤੇ ਪਰਮਜੀਤ ਸਿੰਘ ਉਰਫ ਪੰਮਾ ਪਰ ਲੁੱਟ ਖੋਹ ,ਬੈਂਕ ਡਕੈਤੀ ਦੇ ਪੰਜਾਬ ਅਤੇ ਬਾਹਰਲੇ ਰਾਜਾਂ ਵਿੱਚ ਕਾਫ਼ੀ ਪਰਚੇ ਦਰਜ ਹਨ। ਗੁਰਦੀਪ ਸਿੰਘ ਉਰਫ਼ ਕਾਕਾ ਦਾ ਸ਼ੇਰਾ ਖੁੰਭਣ ਗੈਂਗਸਟਰ ਗਰੁੱਪ ਨਾਲ ਸਬੰਧ ਹੈ। ਸਾਲ 2017 ਵਿੱਚ ਇਸ ਦੇ ਦੋ ਸਾਥੀ ਪਿੰਡ ਗੁਲਾਬਗੜ੍ਹ ਜਿਲ੍ਹਾ ਬਠਿੰਡਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ ਤੇ ਕੁਝ ਸਾਥੀ ਗ੍ਰਿਫਤਾਰ ਹੋ ਗਏ ਸਨ ।ਗੁਰਦੀਪ ਸਿੰਘ ਉਰਫ਼ ਕਾਕਾ ਜੋ ਕਿ ਰਾਜਸਥਾਨ ਤੇ ਯੂ ਪੀ ਦੇ ਕਈ ਡਕੈਤੀ ਦੇ ਮੁਕੱਦਮਿਆਂ ਵਿਚ ਭਗੌੜਾ ਹੈ ।ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਪੁੱਛ ਕੇ ‘ਚ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।