ਆਸਟ੍ਰੇਲੀਆ ਵਿੱਚ ਅੱਗ ਲੱਗਣ ਕਾਰਨ 100 ਘਰ ਤਬਾਹ
ਸਿਡਨੀ – ਆਸਟ੍ਰੇਲੀਆ ਵਿੱਚ ਜੰਗਲੀ ਅੱਗ ਕਾਰਨ ਹੁਣ ਤਕ 800 ਤੋਂ ਵਧੇਰੇ ਘਰ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ| ਇਸ ਵੀਕਐਂਡ ਨਿਊ ਸਾਊਥ ਵੇਲਜ਼ ਸੂਬੇ ਦੇ ਲਗਭਗ 100 ਘਰ ਸੜ ਕੇ ਸਵਾਹ ਹੋ ਗਏ| ਇੱਥੋਂ ਦੀ ਪ੍ਰੀਮੀਅਰ ਗਲੈਡੀਜ਼ ਨੇ ਇਸ ਤੇ ਦੁੱਖ ਪ੍ਰਗਟਾਇਆ ਹੈ| ਸਿਡਨੀ ਦੇ ਇਕ ਛੋਟੇ ਜਿਹੇ ਸ਼ਹਿਰ ਬਾਲਮੋਰਲ ਵਿੱਚ 18 ਘਰ 90 ਫੀਸਦੀ ਸੜ ਗਏ| ਦੇਸ਼ ਵਿੱਚ 3 ਮਿਲੀਅਨ ਹੈਕਟੇਅਰ ਇਲਾਕਾ ਜੰਗਲੀ ਅੱਗ ਕਾਰਨ ਸੜ ਚੁੱਕਾ ਹੈ| ਆਸਟ੍ਰੇਲੀਆ ਦੇ ਸਾਬਕਾ ਪੀ. ਅੱਮ. ਟੋਨੀ ਅਬਾਟ ਦੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਫਾਇਰ ਫਾਈਟਰਜ਼ ਦੀ ਵਰਦੀ ਵਿੱਚ ਦਿਖਾਈ ਦੇ ਰਹੇ ਹਨ| ਉਹ ਦੱਖਣੀ ਸਿਡਨੀ ਦੇ ਜੰਗਲਾਂ ਵਿੱਚ ਲੱਗੀ ਅੱਗ ਬੁਝਾਉਣ ਗਏ ਸਨ|






