Skip to content

ਲੀਡਰਸ਼ਿਪ ਦਾ ਮਤਲਬ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨਾ ਭੁੱਲਣ : ਓਵੈਸੀ

Share this story

ਨਵੀਂ ਦਿੱਲੀ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਮੁਖੀ ਤੇ ਹੈਦਰਾਬਾਦ ਤੋਂ ਸੰਸਦ ਅਸਰੁਦੀਨ ਓਵੈਸੀ ਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਆਰਮੀ ਚੀਫ਼ ਬਿਪਨ ਰਾਵਤ ਦੇ ਲੀਡਰਸ਼ਿਪ ਵਾਲੇ ਬਿਆਨ ‘ਤੇ ਇਤਰਾਜ਼ਯੋਗ ਟਿਪੱਣੀ ਜਤਾਈ ਹੈ। ਦਿਗਵਿਜੈ ਸਿੰਘ ਨੇ ਕਿਹਾ, ”ਮੈਂ ਜਨਰਲ ਸਾਹਬ ਦੀ ਗੱਲਾਂ ਨਾਲ ਸਹਿਮਤ ਹਾਂ, ਪਰ ਆਗੂ ਉਹ ਨਹੀਂ ਹੈ ਜੋ ਆਪਣੇ ਸਮਰਥਕਾਂ ਨੂੰ ਸੰਪਰਦਾਇਕ ਹਿੰਸਾ ‘ਚ ਸ਼ਾਮਿਲ ਹੋਣ ਦਿੰਦੇ ਹਨ। ਕੀ ਤੁਸੀਂ ਮੇਰੇ ਤੋਂ ਸਹਿਮਤ ਹੋ ਜਨਰਲ ਸਾਹੇਬ?” ਉੱਥੇ ਓਵੈਸੀ ਨੇ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਹੁੰਦਾ ਹੈ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨੂੰ ਨਾ ਪਾਰ ਕਰੇ। ਇਹ ਨਾਗਰਿਕ ਦੇ ਵਿਚਾਰ ਨੂੰ ਸਮਝਣ ਤੇ ਉਸ ਸੰਸਥਾ ਦੀ ਅਖੰਡਤਾ ਨੂੰ ਸੁਰੱਖਿਤ ਕਰਨ ਦੇ ਬਾਰੇ ‘ਚ ਹੈ, ਜਿਸ ਦੀ ਤੁਸੀਂ ਲੀਡਰਸ਼ਿਪ ਕਰਦੇ ਹੋ।”

Share this story
WRITTEN BY

BREAKING