May 4, 2026
#ਖੇਡਾਂ

ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਸੋਨ ਤਗ਼ਮਾ ਫੁੰਡਿਆ

ਸੀਨੀਅਰ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਅੱਜ ਇੱਥੇ 63ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਉਤਰ ਪ੍ਰਦੇਸ਼ ਦੇ 17 ਸਾਲ ਦੇ ਨਿਸ਼ਾਨੇਬਾਜ਼ ਨੇ 246.4 ਅੰਕ ਨਾਲ ਸਿਖਰਲਾ ਸਥਾਨ ਹਾਸਲ ਕੀਤਾ। ਉਸ ਨੂੰ ਟੋਕੀਓ ਓਲੰਪਿਕ ਲਈ ਤਗ਼ਮੇ ਦੇ ਦਾਅਵੇਦਾਰਾਂ ਵਿੱਚ ਸ਼ੁਮਾਰ ਮੰਨਿਆ ਜਾ ਰਿਹਾ ਹੈ। ਉਸ ਨੇ ਹਾਲ ਹੀ ਵਿੱਚ ਆਪਣੇ ਪਿਛਲੇ ਵਿਸ਼ਵ ਰਿਕਾਰਡ ਸਕੋਰ ਤੋਂ ਸਿਰਫ਼ 0.1 ਅੰਕ ਨਾਲ ਘੱਟ ਦਾ ਸਕੋਰ ਬਣਾਇਆ। ਸਰਬਜੋਤ ਸਿੰਘ ਨੇ 243.9 ਦੇ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਦੁਨੀਆਂ ਦੇ ਦੂਜੇ ਨੰਬਰ ਦੇ ਅਭਿਸ਼ੇਕ ਵਰਮਾ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।