ਹਰਿਆਣਾ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੌਕਸ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਵਿਚ ਸਾਰੇ ਅਧਿਕਾਰੀਆਂ ਨੂੰ ਚੌਕਸ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਜਰੂਰੀ ਨਹੀਂ ਕਿ ਸਮੱਸਿਆਵਾਂ ਇਸ ਕਮੇਟੀ ਦੀ ਮੀਟਿੰਗ ਵਿਚ ਰੱਖੀਆਂ ਜਾਣ ਤਾਂ ਹੀ ਹੱਲ ਹੋਵੇ? ਅਧਿਕਾਰੀਆਂ ਨੂੰ ਸਿੱਧੇ ਤੌਰ ‘ਤੇ ਮਿਲਨ ਵਾਲੀ ਸ਼ਿਕਾਇਤਾਂ ਦਾ ਵੀ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ? ਉਨਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਲ ਗੁਰੂਗ੍ਰਾਮ ਵਿਕਾਸ ਅਥਾਰਿਟੀ ਦੀ ਮੀਟਿੰਗ ਸ਼ਾਮ ਨੂੰ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਗੁਰੂਗ੍ਰਾਮ ਦੇ ਵਿਕਾਸ ਦੇ ਕਈ ਫੈਸਲੇ ਲਏ ਗਏ? ਉਨਾਂ ਨੇ ਦਾਅਵਾ ਕੀਤਾ ਕਿ ਜੀ.ਐਮ.ਡੀ.ਏ. ਦੀ ਇਹ ਪਰਿਯੋਜਨਾਵਾਂ ਪੂਰੀ ਹੋਣ ਦੇ ਬਾਅਦ ਜਿਸ ਵਿਅਕਤੀ ਨੇ 2014 ਤੋਂ ਪਹਿਲਾਂ ਗੁਰੂਗ੍ਰਾਮ ਨੂੰ ਦੇਖਿਆ ਸੀ, ਜੇ ਉਹ ਆਉਂਦਾ ਹੈ ਤਾਂ ਉਸ ਨੂੰ ਲੱਗੇਗਾ ਕਿ ਉਹ ਗੁਰੂਗ੍ਰਾਮ ਨਹੀਂ ਸਗੋ ਕਿਸੇ ਕੌਮਾਂਤਰੀ ਸ਼ਹਿਰ ਵਿਚ ਆ ਗਿਆ ਹੈ। ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਦੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਸਾਨੂੰ ਜੋ ਵੀ ਭ੍ਰਿਸ਼ਟਾਚਾਰ ਜਾਂ ਬਿਜਲੀ ਚੋਰੀ ਆਦਿ ਦੀ ਸ਼ਿਕਾਇਤ ਮਿਲੀ ਹੈ ਉਸ ‘ਤੇ ਜਾਂਚ ਕਰਵਾ ਕੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ? ਉਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਕਿਸੇ ਚੀਜ ਨੂੰ ਛੁਪਾਉਂਦੇ ਨਹੀਂ ਹਾਂ, ਸਗੋ ਕੋਈ ਵੀ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਉਸ ਦੀ ਪਾਰਦਰਸ਼ਿਤਾ ਨਾਲ ਜਾਂਚ ਕਰਵਾ ਕੇ ਕਾਰਵਾਈ ਕਰਵਾਉਂਦੇ ਹਨ।






