May 4, 2026
#ਪ੍ਰਮੁੱਖ ਖ਼ਬਰਾਂ #ਭਾਰਤ

‘ਪ੍ਰੀਖਿਆ ‘ਤੇ ਚਰਚਾ’ ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ : ਪ੍ਰਧਾਨ ਮੰਤਰੀ ਮੋਦੀ

ਵਿਦਿਆਰਥੀ ਨੂੰ ਪ੍ਰਿਖਿਆ ਦੇ ਤਣਾਅ ਤੋਂ ਬਚਣ ਲਈ ਦਿੱਤੇ ਸੁਝਾਅ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਬਚਣ ਲਈ ਕਈ ਸੁਝਾਅ ਦਿੱਤੇ, ਜਿਨ੍ਹਾਂ ‘ਚ ਉਨ੍ਹਾਂ ਨੇ ਚੰਦਰਯਾਨ-2 ਤੋਂ ਲੈ ਕੇ ਕ੍ਰਿਕਟ ਤੱਕ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਚੰਦਰਯਾਨ-2 ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਅਸਫਲਤਾ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸ਼ਤਾਬਦੀ ਦੇ ਆਖ਼ਰੀ ਕਾਲਖੰਡ ਅਤੇ ਇਸ ਸ਼ਤਾਬਦੀ ਦੇ ਮੁੱਢਲੇ ਕਾਲਖੰਡ ‘ਚ ਵਿਗਿਆਨ ਅਤੇ ਤਕਨੀਕ ਨੇ ਜੀਵਨ ਨੂੰ ਬਦਲ ਦਿੱਤਾ ਹੈ। ਇਸ ਲਈ ਤਕਨੀਕ ਦਾ ਡਰ ਕਦੇ ਆਪਣੇ ਜੀਵਨ ‘ਚ ਨਹੀਂ ਆਉਣ ਦੇਣਾ ਚਾਹੀਦਾ ਹੈ। ਤਕਨੀਕ ਨੂੰ ਅਸੀਂ ਆਪਣਾ ਮੰਨੀਏ, ਬਦਲਦੀ ਤਕਨੀਕ ਦੀ ਅਸੀਂ ਪਹਿਲਾਂ ਤੋਂ ਜਾਣਕਾਰੀ ਇਕੱਠੀ ਕਰੀਏ, ਇਹ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਰਟ ਫੋਨ ਜਿੰਨਾ ਤੁਹਾਡਾ ਸਮਾਂ ਚੋਰੀ ਕਰਦਾ ਹੈ, ਉਸ ‘ਚੋਂ 10 ਫ਼ੀਸਦੀ ਘੱਟ ਕਰਕੇ ਤੁਸੀਂ ਆਪਣੇ ਮਾਂ-ਬਾਪ, ਦਾਦਾ-ਦਾਦੀ ਨਾਲ ਬਿਤਾਓ। ਪ੍ਰਧਾਨ ਮੰਤਰੀ ਨੇ ਪੜ੍ਹਾਈ ਦੇ ਨਾਲ ਵਾਧੂ ਗਤੀਵਿਧੀਆਂ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ‘ਚ ਹਿੱਸਾ ਨਹੀਂ ਲਵੋਗੇ ਤਾਂ ਰੋਬੋਟ ਬਣ ਜਾਓਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹਨ। ਕੋਈ ਇੱਕ ਪ੍ਰੀਖਿਆ ਪੂਰੀ ਜ਼ਿੰਦਗੀ ਨਹੀਂ ਹੈ। ਇਹ ਇੱਕ ਮਹੱਤਵਪੂਰਨ ਪੜਾਅ ਹੈ ਪਰ ਇਹੀ ਸਭ ਕੁਝ ਹੈ, ਅਜਿਹਾ ਨਹੀਂ ਮੰਨਣਾ ਚਾਹੀਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਅਜਿਹੀ ਗੱਲ ਨਾ ਕਰਨ ਕਿ ਪ੍ਰੀਖਿਆ ਹੀ ਸਭ ਕੁਝ ਹੈ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਕ੍ਰਿਕਟ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਲ 2002 ‘ਚ ਭਾਰਤੀ ਟੀਮ ਵੈਸਟਇੰਡੀਜ਼ ਗਈ। ਇਸ ਦੌਰਾਨ ਅਨਿਲ ਕੁੰਬਲੇ ਨੂੰ ਸੱਟ ਲੱਗੀ ਹੋਈ ਸੀ। ਲੋਕ ਸੋਚਣ ਲੱਗੇ ਕਿ ਉਹ ਗੇਂਦਬਾਜ਼ੀ ਕਰ ਸਕਣਗੇ ਜਾਂ ਨਹੀਂ ਪਰ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਖੇਡਣਗੇ। ਪੱਟੀ ਬੰਨ੍ਹ ਕੇ ਉਹ ਖੇਡੇ। ਇਸ ਤੋਂ ਬਾਅਦ ਉਨ੍ਹਾਂ ਨੇ ਲਾਰਾ ਦੀ ਵਿਕਟ ਲਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਭਾਵਨਾਵਾਂ ‘ਤੇ ਕਾਬੂ ਰੱਖਣ ਦਾ ਤਰੀਕਾ ਹਰੇਕ ਨੂੰ ਸਿੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅਸਫਲਤਾਵਾਂ ‘ਚ ਵੀ ਸਫਲਤਾ ਪਾ ਸਕਦੇ ਹਾਂ।। ਹਰ ਯਤਨ ‘ਚ ਅਸੀਂ ਉਤਸ਼ਾਹ ਭਰ ਸਕਦੇ ਹਾਂ ਅਤੇ ਜੇਕਰ ਕਿਸੇ ਚੀਜ਼ ‘ਚ ਅਸਫਲ ਹੋ ਗਏ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਫਲਤਾ ਵੱਲ ਚੱਲ ਪਏ ਹੋ।

‘ਪ੍ਰੀਖਿਆ ‘ਤੇ ਚਰਚਾ’ ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ : ਪ੍ਰਧਾਨ ਮੰਤਰੀ ਮੋਦੀ

Jhanjar (Full Video) Karan Aujla