May 7, 2026
#ਭਾਰਤ

ਸੂਬਾ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਤੇ ਸੁਰੱਖਿਆ ‘ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਤੇ ਸੁਰੱਖਿਆ ‘ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ| ਪਿਛਲੇ ਪੰਜ ਸਾਲਾਂ ਵਿਚ 31 ਮਹਿਲਾ ਕਾਲਜ ਖੋਲੇ ਗਏ ਹਨ ਅਤੇ ਜਲਦ ਹੀ 9 ਹੋਰ ਨਵੇਂ ਮਹਿਲਾ ਕਾਲਜ ਖੋਲੇ ਜਾਣਗੇ| ਇੰਨਾਂ ਕਾਲਜਾਂ ਤਕ ਵਿਦਿਆਰਥੀਆਂ ਲਈ 100 ਪਿੰਕ ਬੱਸਾਂ ਚਲਾਈ ਗਈ ਹੈ ਅਤੇ 125 ਹੋਰ ਮਿੰਨੀ ਬਸਾਂ ਵੀ ਖਰੀਦ ਜਾਣਗੀਆਂ| ਸੂਬੇ ਵਿਚ ਵੱਖ-ਵੱਖ ਥਾਂਵਾਂ ‘ਤੇ 2 ਲੱਖ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਅਗਲੇ ਮਾਲੀ ਵਰੇ ਵਿਚ ਇਕ ਲੱਖ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ|ਮੁੱਖ ਮੰਤਰੀ ਅੱਜ ਐਨਆਈਟੀ ਫਰੀਦਾਬਾਦ ਵਿਚ ਸਥਿਤੀ ਨਿੱਜੀ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਬਣਨ ਤੋਂ ਪਹਿਲਾਂ ਸੂਬੇ ਵਿਚ ਮਹਿਲਾਵਾਂ ਲਈ 31 ਕਾਲਜ ਸਨ| ਸਰਕਾਰ ਨੇ ਕੁੜੀਆਂ ਦੀ ਸਿਖਿਆ ਦੀ ਬੜਾਵਾ ਦੇਣ ਅਤੇ ਪੇਂਡੂ ਖੇਤਰ ਦੀ ਲੜਕੀਆਂ ਨੂੰ ਉੱਚ ਸਿਖਿਆ ਲਈ ਹੋਣ ਵਾਲੀ ਮੁਸ਼ਕਲ ਤੋਂ ਬਚਾਉਣ ਲਈ 20 ਕਿਲੋਮੀਟਰ ਦੇ ਘੇਰੇ ਵਿਚ ਕਾਲਜ ਖੋਲਣ ਦਾ ਫੈਸਲਾ ਕੀਤਾ ਅਤੇ ਇਸ ਲਈ 40 ਥਾਂਵਾਂ ਦੀ ਚੋਣ ਕੀਤੀ ਗਈ, ਜਿੱਥੇ ਕਾਲਜ ਖੋਲੇ ਜਾ ਰਹੇ ਹਨ, ਤਾਂ ਜੋ ਉੱਚੇਰੀ ਸਿਖਿਆ ਲਈ ਲੜਕੀਆਂ ਨੂੰ 10 ਕਿਲੋਮੀਟਰ ਤੋਂ ਵੱਧ ਯਾਤਰਾ ਨਾ ਕਰਨੀ ਪਏ|ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਨੂੰ ਕਾਲਜਾਂ ਤਕ ਪਹੁੰਚਣ ਵਿਚ ਹੋਣ ਵਾਲੀ ਮੁਸ਼ਕਲ ਤੋਂ ਬਚਾਉਣ ਲਈ 181 ਰੂਟਾਂ ‘ਤੇ ਮਹਿਲਾ ਬਸ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚੋਂ 100 ਰੂਟਾਂ ‘ਤੇ ਬੱਸਾਂ ਚਲ ਰਹੀ ਹੈ| ਮਹਿਲਾ ਬੱਸਾਂ ਵਿਚ ਇਕ ਮਹਿਲਾ ਪੁਲਿਸ ਦੀ ਵੀ ਡਿਊਟੀ ਲਗਾਈ ਜਾਵੇਗੀ| ਉਨਾਂ ਨੇ ਦਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਸੂਬੇ ਵਿਚ 34 ਮਹਿਲਾ ਥਾਣੇ ਖੋਲੇ ਗਏ ਹਨ ਅਤੇ ਜਲਦ ਹੀ ਤਿੰਨ ਹੋਰ ਨਵੇਂ ਥਾਣੇ ਖੋਲੇ ਜਾਣਗੇ| ਇਸ ਤਰਾਂ, ਸੂਬੇ ਵਿਚ 2000 ਮਹਿਲਾ ਪੁਲਿਸ ਸਿਪਾਹੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਪੁਲਿਸ ਵਿਭਾਗ ਵਿਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ 15 ਫੀਸਦੀ ਤਕ ਕਰਨ ਦਾ ਟੀਚਾ ਰੱਖਿਆ ਹੈ| ਮਹਿਲਾਵਾਂ ਦੀ ਸੁਰੱਖਿਆ ਤੇ ਹੋਰ ਅਪਰਾਧਿਕ ਘਟਨਾਵਾਂ ‘ਤੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਕ ਲੜਕੀ ਸਿਖਿਅਤ ਹੋਣ ਨਾਲ ਕੋਈ ਪਰਿਵਾਰਾਂ ਦਾ ਭਲਾ ਹੁੰਦਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਵਿਗੜ ਰਹੇ ਲਿੰਗਾਨੁਪਾਤ ਨੂੰ ਸੁਧਾਰਨ ਲਈ ਜਨਵਰੀ, 2015 ਵਿਚ ਪਾਣੀਪਤ ਤੋਂ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ| ਸਰਕਾਰ ਦੇ ਯਤਨ ਨਾਲ ਲਿੰਗ ਅਨੁਪਾਤ ਵਿਚ ਕਾਫੀ ਸੁਧਾਰ ਆਇਆਅਤੇ ਹੁਣ ਇਹ 923 ਤਕ ਪੁੱਜ ਗਿਆ ਹੈ| ਉਨਾਂ ਕਿਹਾ ਕਿ ਲੜਕੀਆਂ ਨਾਲ ਛੇੜਖਾਨੀ ਕਰਨ ਜਾਂ ਕੋਈ ਗਲਤ ਹਰਕਤ ਕਰਨ ਲਈ ਸੂਬੇ ਵਿਚ ਸਖਤ ਕਾਨੂੰਨ ਬਣਾਇਆ ਹੈ| ਜੇਕਰ 12 ਸਾਲ ਤਕ ਦੀ ਬੱਚੀ ਨਾਲ ਜਬਰ ਜਿਨਾਹ ਦੀ ਪੁਸ਼ਟੀ ਹੁੰਦੀ ਹੈ ਤਾਂ ਅਪਰਾਧੀ ਨੂੰ ਮੌਤ ਦੀ ਸਜ਼ਾ ਦਾ ਪ੍ਰਵਧਾਨ ਕੀਤਾ ਗਿਆ ਹੈ| ਉਨਾਂ ਕਿਹਾ ਕਿ ਸਾਡੇ ਸਮਾਜ ਵਿਚ ਨਾਰੀ ਨੂੰ ਪੂਜਾ ਯੋਗ ਮੰਨਿਆ ਗਿਆ ਹੈ| ਨਾਰੀ ਨੂੰ ਮਾਂ, ਭੈਣ, ਕੁੜੀ ਵੱਜੋਂ ਬਹੁਤ ਹੀ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ| ਉਨਾਂ ਕਿਹਾ ਕਿ ਮਨੁੱਖ ਦੇ ਜੀਵਨ ਵਿਚ ਗਿਆਨ ਤੇ ਸੰਸਥਾਕ ਬਹੁਤ ਲਾਜਿਮੀ ਹੈ| ਮਹਾਰਿਸ਼ੀ ਦਯਾਨੰਦ ਦੀ ਸੋਚ ਅਨੁਸਾਰ ਮਹਾਰਿਸ਼ੀ ਦਯਾਨੰਦ ਵਿਦਿਅਕ ਸੰਸਥਾ ਫਰੀਦਾਬਾਦ ਵਿਚ ਬੇਟੀਆਂ ਦੀ ਸਿਖਿਆ ਲਈ ਬਹੁਤ ਚੰਗਾ ਕੰਮ ਕਰ ਰਹੀ ਹੈ| ਇਸ ਵਿਦਿਅਕ ਸੰਸਥਾ ਵਿਚ ਇਸ ਸਮੇਂ 4500 ਵਿਦਿਆਰਥੀਆਂ ਪੜ ਰਹੀ ਹੈ ਅਤੇ ਹੁਣ ਤਕ ਇਸ ਸੰਸਥਾ ਨਾਲ ਇਕ ਲੱਖ ਤੋਂ ਵੱਧ ਵਿਦਿਆਰਥਣਾਂ ਸਿਖਿਅਤ ਹੋ ਕੇ ਸਮਾਜ ਹਿੱਤ ਵਿਚ ਕੰਮ ਕਰ ਰਹੀ ਹੈ| ਉਨਾਂ ਨੇ ਸੰਸਥਾ ਨੂੰ 31 ਲੱਖ ਰੁਪਏ ਦੇ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ|