December 26, 2024
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

Ministry of External Affairs’ e-Sanad portal launched at Chandigarh University, first university in north India to make document verification process of students online

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਿਦੇਸ਼ ਮੰਤਰਾਲੇ ਦੇ ਈ-ਸਨਦ ਪੋਰਟਲ ਦੀ ਹੋਈ ਸ਼ੁਰੂਆਤ, ਵਿਦਿਆਰਥੀਆਂ ਦੇ ਦਸਤਾਵੇਜ਼ ਤਸਦੀਕ ਪ੍ਰਕ੍ਰਿਆ ਨੂੰ ਆਨਲਾਈਨ ਕਰਨ ਵਾਲੀ ਬਣੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ

ਮੋਹਾਲੀ, 30 ਸਤੰਬਰ — ਚੰਡੀਗੜ੍ਹ ਯੂਨੀਵਰਸਿਟੀ ਵਿਦੇਸ਼ ਮੰਤਰਾਲੇ ਦੇ ਈ-ਸਨਦ ਪੋਰਟਲ ਦੀ ਸ਼ੁਰੂਆਤ ਕਰਨ ਵਾਲੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਵਿਦੇਸ਼ਾਂ ‘ਚ ਪੜ੍ਹਾਈ ਕਰਨ ਦਾ ਇਰਾਦਾ ਰੱਖਣ ਵਾਲੇ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਲਈ ਇਹ ਕੇਂਦਰੀ ਵਿਦੇਸ਼ ਮੰਤਰਾਲੇ ਦੀ ਨਿਵੇਕਲੀ ਪਹਿਲਕਦਮੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਈ-ਸਨਦ  (https://www.cuchd.in/online-request/esanad.php) ਪੋਰਟਲ ਦੇ ਸ਼ੁਰੂਆਤ ਮੌਕੇ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਝਾ ਅਤੇ ਉਚੇਰੀ ਸਿੱਖਿਆ ਪੰਜਾਬ ਦੇ ਡਾਇਰੈਕਟਰ ਸੰਯਮ ਅਗਰਵਾਲ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਹੋਰ ਮਹਿਮਾਨਾਂ ਵਿਚ ਇੰਦਰਪਾਲ ਸਿੰਘ ਸੇਠੀ, ਡਿਪਟੀ ਡਾਇਰੈਕਟਰ ਜਨਰਲ, ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.), ਵਿਵੇਕ ਵਰਮਾ, ਰਾਜ ਸੂਚਨਾ ਅਧਿਕਾਰੀ ਅਤੇ ਡਿਪਟੀ ਡਾਇਰੈਕਟਰ ਜਨਰਲ (ਐਨ.ਆਈ.ਸੀ.) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. ਆਰ.ਐਸ. ਬਾਵਾ ਸ਼ਾਮਲ ਰਹੇ।

ਈ-ਸਨਦ ਪੋਰਟਲ ਦੀ ਸ਼ੁਰੂਆਤ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਪਰਕ ਰਹਿਤ, ਚਿਹਰਾ-ਰਹਿਤ, ਨਕਦੀ ਰਹਿਤ ਅਤੇ ਕਾਗਜ਼ ਰਹਿਤ ਦਸਤਾਵੇਜ਼ ਤਸਦੀਕ ਸੇਵਾ ਲਈ ਇੱਕ ਕੇਂਦਰੀ ਪਲੇਟਫਾਰਮ ਮਿਲੇਗਾ। ਅੰਤਰਰਾਸ਼ਟਰੀ ਯੂਨੀਵਰਸਿਟੀਆਂ, ਵਰਕ ਪਰਮਿਟਾਂ, ਜਾਂ ਇਮੀਗ੍ਰੇਸ਼ਨ ਲਈ ਅਪਲਾਈ ਕਰਨ ਸਮੇਂ ਉਨ੍ਹਾਂ ਨੂੰ ਹੁਣ ਆਪਣੇ ਵਿਦਿਅਕ ਦਸਤਾਵੇਜ਼ਾਂ ਦੀ ਤਸਦੀਕ ਲਈ ਕਾਗਜ਼ੀ ਕਾਰਵਾਈ ਜਾਂ ਲੰਬੇ ਸਮੇਂ ਦੀ ਉਡੀਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਚੰਡੀਗੜ੍ਹ ਯੂਨੀਵਰਸਿਟੀ ਦੇ ਹਾਲੀਆ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਦੁਨੀਆ ਭਰ ਵਿਚ ਕਿਤੇ ਵੀ ਆਪਣੇ ਵਿਦਿਅਕ ਦਸਤਾਵੇਜ਼ਾਂ ਦੀ ਤਸਦੀਕ ਕਰ ਇਸ ਸੇਵਾ ਦਾ ਭਰੋਸੇਯੋਗ ਲਾਭ ਲੈ ਸਕਦੇ ਹਨ।

ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੌਕੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿਖੇ ਈ-ਸਨਦ ਪੋਰਟਲ ਦੀ ਹੋਈ

ਸ਼ੁਰੂਆਤ ਨਾਲ ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਲਈ ਇੱਕ ਕੇਂਦਰੀਕ੍ਰਿਤ ਔਨਲਾਈਨ ਪਲੇਟਫਾਰਮ ਮਿਲੇਗਾ। ਇਹ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ ਜਿਨ੍ਹਾਂ ਨੂੰ ਵਿਦੇਸ਼ੀ ਸੰਸਥਾਵਾਂ ਦੁਆਰਾ ਆਪਣੇ ਅਕਾਦਮਿਕ ਸਰਟੀਫਿਕੇਟਾਂ ਦੀ ਪ੍ਰਮਾਣਿਕਤਾ ਦੀ ਲੋੜ ਹੁੰਦੀ ਹੈ।”

ਉਨ੍ਹਾਂ ਅੱਗੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ। ਇਸ ਵੇਲੇ ਚੰਡੀਗੜ੍ਹ ਯੂਨੀਵਰਸਿਟੀ ਵਿਚ 60 ਦੇਸ਼ਾਂ ਦੇ 3000 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 1900 ਤੋਂ ਵੱਧ ਵਿਦਿਆਰਥੀਆਂ ਨੇ ਇੰਟਰਨਸ਼ਿਪ, ਸਕਾਲਰਸ਼ਿਪ, ਸਮੈਸਟਰ ਐਕਸਚੇਂਜ ਅਤੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਦੁਨੀਆ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਵਿਚ ਭਾਗ ਲਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਖੇ ਈ-ਸਨਦ ਪੋਰਟਲ ਸਾਡੇ ਵਿਦਿਆਰਥੀਆਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਲਈ ਇੱਕ ਪਾਰਦਰਸ਼ੀ, ਪਹੁੰਚਯੋਗ ਅਤੇ ਕਿਫਾਇਤੀ ਵਿਧੀ ਪ੍ਰਦਾਨ ਕਰੇਗਾ।”

ਈ-ਸਨਦ ਪੋਰਟਲ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਦਾ ਸੰਬੋਧਨ ਕਰਦਿਆਂ ਪਰਵਾਸੀ ਭਾਰਤੀ ਮਾਮਲੇ ਵਿਭਾਗ, ਪੰਜਾਬ ਦੇ ਪ੍ਰਿੰਸੀਪਲ ਸਕੱਤਰ ਦਿਲੀਪ ਕੁਮਾਰ ਝਾ ਨੇ ਕਿਹਾ, “ਰਾਜ ਸਰਕਾਰ ਵੱਲੋਂ ਲੱਗਭਗ 30 ਯੂਨੀਵਰਸਟੀਆਂ ਨੂੰ ਈ-ਸਨਦ ਪੋਰਟਲ ਦੀ ਸ਼ੁਰੂਆਤ ਬਾਰੇ ਲਿਖਿਆ ਗਿਆ ਪਰ ਕਿਸੇ ਵੱਲੋਂ ਵੀ ਵਧੀਆ ਜਵਾਬ ਨਹੀਂ ਦਿੱਤਾ ਗਿਆ ਤੇ ਕੁਝ ਯੂਨੀਵਰਸਟੀਆਂ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਕਿ ਇਹ ਉਨ੍ਹਾਂ ਦੀ ਖੁਦਮੁਖਤਿਆਰੀ ਵਿਚ ਦਖਲ ਹੈ।

“ਮੈਂ ਤੁਹਾਨੂੰ ਦੱਸਣਾ ਚਾਉਂਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਸਨੇ ਈ-ਸਨਦ ਪੋਰਟਲ ਦੇ ਸੱਦੇ ਨੂੰ ਨਾ ਸਿਰਫ ਸਵੀਕਾਰ ਕੀਤਾ ਬਲਕਿ ਬੇਹੱਦ ਖੁਸ਼ੀ ਨਾਲ ਪੋਰਟਲ ਦੀ ਸ਼ੁਰੂਆਤ ਕਰਨ ਲਈ ਤਿਆਰ ਸੀ। ਮੈਂ ਸਮਝਦਾ ਹਾਂ ਕਿ ਤੁਸੀਂ ਇੱਕ ਬੇਹਤਰੀਨ ਯੂਨੀਵਰਸਿਟੀ ਵਿਚ ਹੋ ਜੋ ਨਾ ਸਿਰਫ ਸੁਰੱਖਿਅਤ ਹੈ ਬਲਕਿ ਆਪਣੇ ਵਿਦਿਆਰਥੀਆਂ ਦੇ ਲਾਭ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਜਦੋਂ ਤੁਸੀਂ ਵਿਦੇਸ਼ ਜਾਂਦੇ ਹੋ ਅਤੇ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿਚ ਦਾਖਲਾ ਲੈਂਦੇ ਹੋ, ਤਾਂ ਤੁਹਾਨੂੰ ਸਿਰਫ਼ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਲਈ ਵਾਪਿਸ ਪਰਤਣਾ ਪੈਂਦਾ ਹੈ ਤੇ ਹੁਣ ਤੁਹਾਨੂੰ ਵਾਪਸ ਆਉਣ ਦੀ ਲੋੜ ਨਹੀਂ ਹੈ। ਤੁਸੀਂ ਜਿੱਥੇ ਹੋ ਉੱਥੇ ਰਹਿ ਕਿ ਇਸ ਪ੍ਰਕ੍ਰਿਆ ਨੂੰ ਪੂਰਾ ਕਰ ਸਕਦੇ ਹੋ ਅਤੇ ਭਾਰਤੀ ਵਿਦਿਆਰਥੀਆਂ ਲਈ, ਜੇਕਰ ਤੁਸੀਂ ਕੈਨੇਡਾ ਜਾਂ ਅਮਰੀਕਾ, ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾ ਰਹੇ ਹੋ, ਤਾਂ ਦਸਤਾਵੇਜ਼ ਤਸਦੀਕ ਲਈ ਤੁਹਾਨੂੰ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਹੈ। ਪਹਿਲਾਂ, ਦਸਤਾਵੇਜ਼ਾਂ ਦੀ ਤਸਦੀਕ ਲਈ ਕਿਸੇ ਯੂਨੀਵਰਸਿਟੀ ਵਿਚ ਨਿੱਜੀ ਫੇਰੀ ਦੀ ਲੋੜ ਹੁੰਦੀ ਸੀ ਜਿਸਦੇ ਕਾਰਨ ਸਮਾਂ, ਪੈਸੇ ਦੀ ਲਾਗਤ ਆਦਿ ਬਰਬਾਦ ਹੁੰਦੇ ਸੀ। ਹੁਣ ਸਾਰੀ ਤਸਦੀਕ ਪ੍ਰਕਿਰਿਆ ਨਿਰਵਿਘਨਤਾ ਨਾਲ ਈ-ਸਨਦ ਪੋਰਟਲ ਜਰੀਏ ਔਨਲਾਈਨ ਹੋਵੇਗੀ। ਮੈਨੂੰ ਉਮੀਦ ਹੈ ਕਿ ਹੋਰ ਯੂਨੀਵਰਸਿਟੀਆਂ ਇਸਤੋਂ ਸਿੱਖਦੇ ਹੋਏ ਸਾਡੇ ਸੱਦੇ ਨੂੰ ਸਵੀਕਾਰ ਕਰਨਗੀਆਂ। ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇੱਕ ਬੇਹਤਰੀਨ ਯੂਨੀਵਰਸਿਟੀ ਵਿਚ ਹੋ ਜੋ ਵਿਦਿਆਰਥੀਆਂ ਦੇ ਭਲੇ ਲਈ ਹਮੇਸ਼ਾ ਅੱਗੇ ਰਹਿੰਦੀ ਹੈ।”

ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਸੰਯਮ ਅਗਰਵਾਲ ਨੇ ਇਸ ਮੌਕੇ ਕਿਹਾ, “ਮੈਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੇ ਭਲਾਈ ਲਈ ਚੁੱਕੇ ਗਏ ਇਸ ਨਿਵੇਕਲੇ ਕਦਮ ਲਈ ਵਧਾਈ ਦੇਣਾ ਚਾਹੁੰਦਾ ਹਾਂ। ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣਾ ਪਹਿਲਾਂ ਬਹੁਤ ਔਖਾ ਕੰਮ ਹੁੰਦਾ ਸੀ ਜਿਸਨੂੰ ਹੁਣ ਆਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ।”

“ਇਹ ਉਹ ਪਹਿਲ ਹੈ ਜੋ ਵਿਦਿਆਰਥੀਆਂ ਦੀ ਭਲਾਈ ਲਈ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਸੱਚਮੁੱਚ ਇਸਦੀ ਚੰਗੀ ਅਗਵਾਈ ਕੀਤੀ ਹੈ। ਇਹ ਕਾਰੋਬਾਰੀ ਪ੍ਰਕਿਰਿਆ ਦੇ ਪੁਨਰ-ਇੰਜੀਨੀਅਰਿੰਗ ਦੀ ਇੱਕ ਸ਼ਾਨਦਾਰ ਉਦਾਹਰਨ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਤਕਨੀਕ ਨੂੰ ਅਪਣਾਉਣ ਵਰਗੀਆਂ ਛੋਟੀਆਂ ਚੀਜ਼ਾਂ ਬਹੁਤ ਸੁਧਾਰ ਵਲ ਲੈ ਜਾਂਦੀਆਂ ਹਨ। ਤੁਸੀਂ ਭਵਿੱਖ ਦੇ ਆਗੂ ਹੋਣ ਦੇ ਨਾਤੇ ਵੱਖ-ਵੱਖ ਕੰਪਨੀਆਂ ਵਿਚ ਕਰਮਚਾਰੀਆਂ ਵਿਚ ਸ਼ਾਮਲ ਹੋਵੋਗੇ। ਇਸ ਲਈ ਸਾਨੂੰ ਇੱਕ ਅਜਿਹਾ ਕਦਮ ਚੁੱਕਣਾ ਪਵੇਗਾ ਜਿਸਦਾ ਬਹੁਤ ਵਿਆਪਕ ਪ੍ਰਭਾਵ ਹੋਵੇਗਾ। ਚੰਡੀਗੜ ਯੂਨੀਵਰਸਿਟੀ ਇਸ ਮੋਹਰੀ ਪੱਧਰ ਦੀ ਇੱਕ ਮਿਸਾਲ ਹੈ। ਮੈਨੂੰ ਉਮੀਦ ਹੈ ਕਿ ਹੋਰ ਯੂਨੀਵਰਸਿਟੀਆਂ ਵੀ ਇਸ ਉਦਾਹਰਣ ਦੀ ਪਾਲਣਾ ਕਰਨਗੀਆਂ।”

ਨਰੇਂਦਰ ਮੋਦੀ ਸਰਕਾਰ ਦੇ ਉਦੇਸ਼ ਨੂੰ ਸਾਂਝਾ ਕਰਦਿਆਂ ਇੰਦਰਪਾਲ ਸਿੰਘ ਸੇਠੀ, ਡਿਪਟੀ ਡਾਇਰੈਕਟਰ ਜਨਰਲ, ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.) ਨੇ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਮਜ਼ਬੂਤ ਕਰਨ ਲਈ 9 ਸਾਲ ਪਹਿਲਾਂ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਦੇਸ਼ ਦੇ ਨਾਗਰਿਕ ਸਰਕਾਰੀ ਸੇਵਾਵਾਂ ਅਤੇ ਈ-ਸੇਵਾਵਾਂ ਦਾ ਆਨਲਾਈਨ ਮੋਡ ਵਿਚ ਲਾਭ ਉਠਾ ਸਕਣ। ਇਸੇ ਤਰ੍ਹਾਂ, ਸਰਕਾਰ ਨਾਗਰਿਕਾਂ ਲਈ ਵੱਖ-ਵੱਖ ਡਿਜੀਟਲ ਸੇਵਾਵਾਂ ਨੂੰ ਸਮਰੱਥ ਬਣਾ ਰਹੀ ਹੈ ਅਤੇ ਈ-ਸਨਦ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰੇਗਾ ਜੋ ਉੱਘੀ ਸਿੱਖਿਆ ਜਾਂ ਨੌਕਰੀ ਲਈ ਦੇਸ਼ ਤੋਂ ਬਾਹਰ ਜਾਣਗੇ। ਮੈਂ ਕਹਾਂਗਾ ਕਿ ਮੇਕ ਇਨ ਇੰਡੀਆ ਅਤੇ ਮੇਕ ਫਾਰ ਇੰਡੀਆ ਨਾਲ ਤੁਹਾਨੂੰ ਉੱਘੀ ਸਿੱਖਿਆ ਲਈ ਬਾਹਰ ਜਾਣਾ ਚਾਹੀਦਾ ਹੈ, ਪਰ ਤੁਹਾਨੂੰ ਭਾਰਤ ਵਾਪਸ ਵੀ ਆਉਣਾ ਚਾਹੀਦਾ ਹੈ ਕਿਉਂਕਿ ਭਾਰਤ ਦੀ ਸਰਕਾਰ ਵੱਲੋਂ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਬੇਹਤਰ ਭਵਿੱਖ ਲਈ ਬਹੁਤ ਸਾਰੇ ਮੌਕੇ ਪੈਦਾ ਕੀਤੇ ਗਏ ਹਨ ਜਿਸਦੇ ਨਾਲ ਦੇਸ਼ ਦੀ ਸੇਵਾ ਕੀਤੀ ਜਾ ਸਕਦੀ ਹੈ।”

Ministry of External Affairs’ e-Sanad portal launched at Chandigarh University, first university in north India to make document verification process of students online

Deputy Mayor Kuljit Singh Bedi called the