May 3, 2026
#ਖੇਡਾਂ

ਨਿਊਜੀਲੈਂਡ ਨੇ ਪਹਿਲੇ ਵਨ ਡੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਨਿਊਜੀਲੈਂਡ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਗਿਆ ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਮੈਚ ਵਿੱਚ ਜਿੱਤ ਦਰਜ ਕੀਤੀ|ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ ਵਿੱਚ 347 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਟੀਚਾ ਦਿੱਤਾ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ ਬਾਕੀ ਰਹਿੰਦੀਆਂ 11 ਗੇਂਦਾਂ ਤੋਂ ਪਹਿਲਾਂ ਹੀ ਇਹ ਟੀਚਾ ਹਾਸਲ ਕਰ ਲਿਆ| ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ ਇਸ ਸੀਰੀਜ਼ ਵਿੱਚ 3-0 ਦੀ ਬੜ੍ਹਤ ਬਣਾ ਲਈ ਹੈ| ਮੈਚ ਦੌਰਾਨ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ| ਉਸਦੇ ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਹੈਨਰੀ ਨਿਕੋਲਸ ਬਿਨਾ ਵਿਕਟ ਗੁਆਏ ਨਿਊਜ਼ੀਲੈਂਡ ਦਾ ਸਕੋਰ 50 ਤੋਂ ਪਾਰ ਲੈ ਗਏ| ਗੁਪਟਿਲ 32 ਦੌੜਾਂ ਤੇ ਸ਼ਾਹਦੁਲ ਠਾਕੁਰ ਦੀ ਗੇਂਦ ਤੇ ਕੇਦਾਰ ਜਾਧਵ ਨੂੰ ਕੈਚ ਦੇ ਬੈਠੇ| ਇਸ ਤੋਂ ਬਾਅਦ ਆਏ ਬਲੰਡੇਲ ਵੀ ਕੋਈ ਖਾਸ ਪ੍ਰਦਰਸ਼ਨ ਨਾ ਕਰ ਸਕੇ ਅਤੇ 9 ਦੌੜਾਂ ਬਣਾਕੇ ਕੁਲਦੀਪ ਯਾਦਵ ਦੀ ਗੇਂਦ ਤੇ ਰਾਹੁਲ ਹੱਥੋਂ ਸਟੰਪ ਆਊਟ ਹੋ ਗਏ| ਸਲਾਮੀ ਬੱਲੇਬਾਜ਼ ਨਿਕੋਲਸ ਨੇ ਇਸ ਮੈਚ ਵਿੱਚ ਬਿਹਤਰੀਨ ਬੱਲੇਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦਾ ਸਕੋਰ 200 ਦੇ ਨੇੜੇ ਲੈ ਗਏ| ਇਸ ਦੌਰਾਨ ਉਹ ਇਕ ਦੌੜ ਲੈਣ ਦੇ ਚੱਕਰ ਵਿੱਚ ਕੋਹਲੀ ਹੱਥੋ ਰਨ ਆਊਟ ਹੋ ਗਏ| ਨਿਕੋਲਸ ਨੇ 78 ਦੌੜਾਂ ਬਣਾਈਆਂ| ਦੂਜੇ ਪਾਸੇ ਟੇਲਰ ਦਾ ਸਾਥ ਦੇਣ ਆਏ ਟਾਮ ਲੈਥਮ ਨੇ ਇਕ ਬਿਹਤਰੀਨ ਪਾਰੀ ਖੇਡੀ ਅਤੇ 8 ਚੌਕੇ ਅਤੇ 2 ਛੱਕੇ ਦੀ ਮਦਦ ਨਾਲ 69 ਦੌੜਾਂ ਬਣਾਈਆਂ| ਇਸ ਮੈਚ ਵਿੱਚ ਰੋਸ ਟੇਲਰ ਨੇ ਸੈਂਕੜਾ ਲਗਾਇਆ ਅਤੇ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 107 ਗੇਂਦਾਂ ਵਿੱਚ 103 ਦੌੜਾਂ ਦੀ ਪਾਰੀ ਖੇਡੀ ਅਤੇ ਮੈਚ ਵਿੱਚ ਜਿੱਤ ਹਾਸਲ ਕੀਤੀ|