ਜੰਮੂ-ਕਸ਼ਮੀਰ ਵਿੱਚ ਕਾਰ ਖੱਡ ਵਿੱਚ ਡਿੱਗਣ ਕਾਰਨ ਇੱਕੋਂ ਪਰਿਵਾਰ ਦੇ 5 ਵਿਅਕਤੀਆਂ ਦੀ ਮੌਤ
ਜੰਮੂ – ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿੱਚ ਅੱਜ ਇੱਕ ਕਾਰ ਸੜਕ ਤੇ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਵਿੱਚ 2 ਔਰਤਾਂ ਸਮੇਤ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਹੋਇਆ, ਜਦੋਂ ਪਰਿਵਾਰ ਇਕ ਬੱਚੇ ਦੀ ਲਾਸ਼ ਅੰਤਿਮ ਸੰਸਕਾਰ ਲਈ ਜੰਮੂ ਤੋਂ ਦਬਰਸ਼ਾਲਾ ਵਿੱਚ ਆਪਣੇ ਪਿੰਡ ਬਹਾਦਤ ਲਿਜਾ ਰਿਹਾ ਸੀ| ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਨਾਲਾ ਨੇੜੇ ਕਾਰ ਬੇਕਾਬੂ ਹੋ ਗਈ| ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (32), ਉਸ ਦੀ ਪਤਨੀ ਰੇਖਾ ਦੇਵੀ (26), ਰੀਤਾ ਦੇਵੀ (30), ਕੇਵਲ ਕ੍ਰਿਸ਼ਨਨ (37) ਅਤੇ ਪੀ. ਕੁਮਾਰ (30) ਦੇ ਰੂਪ ਵਿੱਚ ਹੋਈ ਹੈ| ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਜੀ.ਐਮ. ਸਰੂਰੀ ਨੇ ਮੌਤਾਂ ਤੇ ਦੁਖ ਜਤਾਇਆ ਅਤੇ ਕਿਹਾ ਡੋਡਾ, ਕਿਸ਼ਤਵਾੜ, ਰਾਮਬਨ ਅਤੇ ਊਧਮਪੁਰ ਜ਼ਿਲਿਆਂ ਵਿੱਚ ਵਾਰ-ਵਾਰ ਹੋ ਰਹੇ ਸੜਕ ਹਾਦਸੇ ਜੰਮੂ-ਕਸ਼ਮੀਰ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ|






