May 5, 2026
#ਦੇਸ਼ ਦੁਨੀਆਂ

ਪਾਕਿਸਤਾਨ FATF ਦੀ ਗ੍ਰੇ ਲਿਸਟ ਚ ਰਹੇਗਾ ਬਰਕਰਾਰ

ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਇਕ ਵਾਰ ਮੁੜ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਤੁਰਕੀ ਤੇ ਮਲੇਸ਼ੀਆ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਨੂੰ ਐਫ.ਏ.ਟੀ.ਐਫ. ਦੀ ਗ੍ਰੇ ਲਿਸਟ ਵਿਚੋਂ ਕੱਢਣ ਲਈ ਲਗਾਤਾਰ ਕੋਈ ਨਾ ਕੋਈ ਝੂਠ ਬੋਲਿਆ ਹੈ।ਪਾਕਿਸਤਾਨ ਹੁਣ ਪਹਿਲਾਂ ਵਾਂਗ ਅੱਤਵਾਦੀਆਂ ਲਈ ਸੁਰੱਖਿਅਤ ਥਾਂ ਨਹੀਂ ਰਹੀ ਹੈ। ਉਹਨਾਂ ਦਾ ਬਿਆਨ ਕਿਤੇ ਨਾ ਕਿਤੇ ਐਫ.ਏ.ਟੀ.ਐਫ. ਤੋਂ ਬਚਾਅ ਨਾਲ ਪ੍ਰੇਰਿਤ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਪਾਕਿਸਤਾਨ ਹੁਣ ਅੱਤਵਾਦੀਆਂ ਲਈ ਸਵਰਗ ਨਹੀਂ ਹੈ। ਇਮਰਾਨ ਨੇ ਸਵਿਕਾਰ ਕੀਤਾ ਕਿ 9/11 ਤੋਂ ਬਾਅਦ ਅੱਤਵਾਦੀ ਗਤੀਵਿਧੀਆਂ ਇਥੇ ਅਫਗਾਨੀ ਰਫਿਊਜੀ ਕੈਂਪਾਂ ਤੋਂ ਚੱਲਦੀਆਂ ਸਨ। ਇਹਨਾਂ ਨੂੰ ਰੋਕਣਾ ਆਸਾਨ ਨਹੀਂ ਸੀ ਕਿਉਂਕਿ ਇਥੇ ਇਹਨਾਂ ਕੈਂਪਾਂ ਦੀ ਗਿਣਤੀ 1 ਲੱਖ ਤੋਂ ਵਧੇਰੇ ਹੈ।