May 3, 2026
#ਭਾਰਤ

ਆਰ.ਬੀ.ਆਈ. ਵੱਲੋਂ ਯੈੱਸ ਬੈਂਕ ਦੀਆਂ ਸੇਵਾਵਾਂ ਬਹਾਲ

50 ਹਜ਼ਾਰ ਤੋਂ ਵੱਧ ਨਕਦੀ ਕੱਢਵਾ ਸਕਦੇ ਹਨ ਖਾਤਾਧਾਰਕ

ਨਵੀਂ ਦਿੱਲੀ – ਯੈੱਸ ਬੈਂਕ ‘ਤੇ ਪਾਬੰਦੀ ਅੱਜ ਸ਼ਾਮ 6 ਵਜੇ ਤੋਂ ਸਮਾਪਤ ਹੋ ਗਈ ਹੈ। ਭਲਕੇ ਸਵੇਰ ਤੋਂ ਬੈਂਕ ਵਿੱਚ ਆਮ ਕੰਮਕਾਜ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਗਾਹਕ ਆਪਣੀਆਂ ਬੈਂਕਿੰਗ ਸੇਵਾਵਾਂ ਨੂੰ ਪੂਰਾ ਕਰਨ ਲਈ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਆ ਸਕਦੇ ਹਨ ਤੇ ਯੈੱਸ ਬੈਂਕ ਗਾਹਕਾਂ ਲਈ ਨਕਦੀ ਕੱਢਵਾਉਣ ਦੀ ਸੀਮਾ ਵੀ ਖ਼ਤਮ ਹੋ ਜਾਵੇਗੀ। ਯੈੱਸ ਬੈਂਕ ‘ਤੇ ਇਹ ਪਾਬੰਦੀ 5 ਮਾਰਚ ਨੂੰ ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਯੈੱਸ ਬੈਂਕ ਨੇ ਇਸ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਸੀ ਕਿ ਯੈੱਸ ਬੈਂਕ ‘ਤੇ ਪਾਬੰਦੀ 18 ਮਾਰਚ ਨੂੰ ਸ਼ਾਮ 6 ਵਜੇ ਤੋਂ ਖ਼ਤਮ ਹੋ ਜਾਵੇਗੀ ਅਤੇ ਬੈਂਕ ਵਿੱਚ ਸਾਰੇ ਕੰਮ ਆਮ ਤਰੀਕੇ ਨਾਲ ਕੀਤੇ ਜਾਣਗੇ।