ਭਾਰਤ-ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ਾਂ ਦੀ ਹੋਵੇਗੀ ਫ਼ੈਸਲਾਕੁੰਨ ਭੂਮਿਕਾ : ਜ਼ਹੀਰ
ਭਾਰਤ ਦੇ ਸਭ ਤੋਂ ਸਫਲ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਕਿਹਾ ਕਿ ਆਗਾਮੀ ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ। ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੇ ਅਧਿਕਾਰਤ ਜ਼ਹੀਰ ਨੇ ਕਿਹਾ, ‘‘ਆਸਟਰੇਲੀਆਈ ਪਿੱਚਾਂ ਹਮੇਸ਼ਾ ਤੋਂ ਆਪਣੀ ਉਛਾਲ ਅਤੇ ਰਫ਼ਤਾਰ ਦੇ ਲਈ ਪਛਾਣੀਆਂ ਜਾਂਦੀਆਂ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਆਗਾਮੀ ਸੀਰੀਜ਼ ਦੇ ਗੇਂਦਬਾਜ਼ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ। ਜਦੋਂ ਵੀ ਕੋਈ ਦੁਨੀਆ ਦੇ ਚੋਟੀ ਦੇ ਗੇਂਦਬਾਜ਼ਾਂ ਬਾਰੇ ਜ਼ਿਕਰ ਕਰਦਾ ਹੈ ਤਾਂ ਮੇਰੇ ਦਿਮਾਗ਼ ’ਚ ਜਿਨ੍ਹਾਂ ਖਿਡਾਰੀਆਂ ਦਾ ਨਾਂ ਆਉਂਦਾ ਹੈ ਉਹ ਸਾਰੇ ਇਸ ਸੀਰੀਜ਼ ’ਚ ਮੈਦਾਨ ’ਤੇ ਹੋਣਗੇ।’’ਜ਼ਹੀਰ ਨੇ ਕਿਹਾ, ‘‘ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਆਸਟਰੇਲੀਆਈ ਟੀਮ ’ਚ ਵਾਪਸੀ ਨਾਲ ਭਾਰਤੀ ਟੀਮ ਨੂੰ ਯਕੀਨੀ ਤੌਰ ’ਤੇ ਪਿਛਲੇ ਦੌਰ ਦੇ ਮੁਕਾਬਲੇ ਸਖ਼ਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਸੀਰੀਜ਼ ’ਚ ਕਿਸੇ ਇਕ ਦਾ ਪਲੜਾ ਭਾਰੀ ਨਹੀਂ ਹੈ ਕਿਉਂਕਿ ਦੋਵੇਂ ਪੱਖਾਂ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਸ਼ਾਨਦਾਰ ਹੈ ਤੇ ਇਹੋ ਇਸ ਦੌਰੇ ਨੂੰ ਦਿਲਚਸਪ ਅਤੇ ਰੋਮਾਂਚਕ ਬਣਾਵੇਗਾ।’’






