Skip to content

ਬਾਲ ਮੁਕੰਦ ਸ਼ਰਮਾ ਦੇ ਹਾਸਿਆਂ ਦੀ ਨਵੀਂ ਪਟਾਰੀ ‘ਵਿਚਲੀ ਗੱਲ’ 21 ਨਵੰਬਰ ਤੋਂ

Share this story

ਵਰਲਡ ਪੰਜਾਬੀ ਚੈਨਲ ਵੱਲੋਂ ਨਵਾਂ ਸ਼ੋਅ ‘ਵਿਚਲੀ ਗੱਲ’ 21 ਨਵੰਬਰ ਤੋਂ ਸ਼ੁਰੂ ਹੋਵੇਗਾ। ‘ਛਣਕਾਟਾ’ ‘ਚ ਰੰਗ ਬੰਨਣ ਵਾਲੇ ਬਾਲ ਮੁਕੰਦ ਸ਼ਰਮਾ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ। ਚੈਨਲ ਦੇ ਪ੍ਰਬੰਧਕ ਰਣਵੀਰ ਸੰਧੂ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਨਵੇਂ ਸ਼ੋਅ ‘ਚ ਬਾਲ ਮੁਕੰਦ ਸ਼ਰਮਾ ਸਿਆਸਤ ਨੂੰ ਮਜ਼ਾਹੀਆ ਤੜਕਾ ਲਾ ਕੇ ਪੇਸ਼ ਕਰਨਗੇ। ਕੈਨੇਡਾ ਵਿਚ ਇਸ ਸ਼ੋਅ ਨੂੰ ਗੁਰਿੰਦਰ ਭੱਟੀ ਅਤੇ ਪੁਨੀਤ ਖੰਨਾ ਰਿਲੀਜ਼ ਕਰਨਗੇ। ਸਮਾਚਾਰ ਸੰਪਾਦਕ ਰਿਤੇਸ਼ ਲੱਖੀ ਨੇ ਦੱਸਿਆ ਕਿ ਇਹ ਹਫਤਾਵਾਰੀ ਪ੍ਰੋਗਰਾਮ ਹੋਵੇਗਾ ਜੋ ਹਫ਼ਤੇ ਭਰ ਦੀਆਂ ਸਿਆਸੀ ਪੈੜਾਂ ਦੀ ਪੈੜ ਨੱਪੇਗਾ।ਪ੍ਰਬੰਧਕਾਂ ਨੇ ਦੱਸਿਆ ਕਿ ਵਰਲਡ ਪੰਜਾਬੀ ਚੈਨਲ ਅਮਰੀਕਾ ਤੇ ਕੈਨੇਡਾ ‘ਚ ਚੱਲਣ ਵਾਲਾ ਪਾਪੂਲਰ ਚੈਨਲ ਹੈ ਜਿਸ ਦਾ ਵੱਡਾ ਦਾਇਰਾ ਭਾਰਤ ਵਿਚ ਵੀ ਹੈ। ਸਕ੍ਰਿਪਟ ਲੇਖਕ ਰਸ਼ਪਾਲ ਪਾਲੀ ਨੇ ਦਾਅਵੇ ਨਾਲ ਕਿਹਾ ਕਿ ਇਹ ਨਵਾਂ ਸ਼ੋਅ ਦਰਸ਼ਕਾਂ ਨੂੰ ਛਣਕਾਟੇ ਦੀ ਯਾਦ ਤਾਜ਼ਾ ਕਰਾ ਦੇਵੇਗਾ। ਪੇਸ਼ਕਰਤਾ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਨਵੇਂ ਸ਼ੋਅ ‘ਚ ਦੇਸ਼ ਵਿਦੇਸ਼ ਤੇ ਪੰਜਾਬ ਦੀ ਸਿਆਸਤ ਨਾਲ ਜੁੜੀ ਹਰ ਗਤੀਵਿਧੀ ਨਵੇਂ ਰੰਗਾਂ ਵਿਚ ਦਿਖੇਗੀ। ਉਨ੍ਹਾਂ ਦੱਸਿਆ ਕਿ ਇਸ ਨਵੇਂ ਸ਼ੋਅ ਵਿਚ ਜਿਥੇ ਸਿਆਸਤਦਾਨਾਂ ਦੇ ਮਖੌਟੇ ਉਤਰਨਗੇ, ਉੱਥੇ ਦਰਸ਼ਕਾਂ ਦਾ ਹਾਸਯੋਗ ਵੀ ਹੋਵੇਗਾ।

Share this story
WRITTEN BY

BREAKING