April 28, 2026
#ਪੰਜਾਬ

ਮਾਲੇਰਕੋਟਲਾ ਨਾਰਕੋਟਿਕ ਸੈੱਲ ਪੁਲਿਸ ਨੇ 13 ਗ੍ਰਾਮ ਚਿੱਟੇ ਸਮੇਤ ਇੱਕ ਨੂੰ ਕੀਤਾ ਕਾਬੂ

ਮਾਲੇਰਕੋਟਲਾ – ਨਾਰਕੋਟਿਕ ਸਪੈਸ਼ਲ ਸੈਲ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਇੰਚਾਰਜ਼ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਨਸ਼ਾ ਤਸਕਰਾਂ ਖਿਲਾਫ ਸਖਤੀ ਨਾਲ ਸਿਕੰਜ਼ਾ ਕਸਦਿਆਂ ਇੱਕ ਵਿਆਕਤੀ ਨੂੰ 13 ਗ੍ਰਾਮ ਚਿੱਟਾ (ਹੀਰੋਈਨ) ਸਮੇਤ ਕਾਬੂ ਕੀਤਾ ਹੈ। ਇੰਚਾਰਜ ਐਸ.ਆਈ. ਸੁਖਦੇਵ ਸਿੰਘ ਵਿਰਕ ਢੀਂਗੀ ਨੇ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਮਾਲੇਰਕੋਟਲਾ ਸ੍ਰੀ ਸੁਮਿੱਤ ਸੂਦ ਵੱਲੋਂ ਜਾਰੀ ਹਦਾਇਤਾਂ ਅਧੀਨ ਇਲਾਕੇ ਅੰਦਰ ਗਸ਼ਤ ਕਰਦਿਆਂ ਮਿਲੀ ਗੁਪਤ ਸੂਚਨਾ ਦੇ ਅਧਾਰ ‘ਤੇ ਸਥਾਨਕ ਨੌਧਰਾਣੀ ਰੋਡ ਚੌਕ ‘ਚ ਕੀਤੀ ਨਾਕਾਬੰਦੀ ਦੌਰਾਨ ਇਕ ਬਿਨ੍ਹਾਂ ਨੰਬਰੀ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਇਕਲ ਸਵਾਰ ਵਿਅਕਤੀ ਮਹਿਬੂਬ ਅਖਤਰ ਉਰਫ ਬੂਬ ਪੁੱਤਰ ਮੁਹੰਮਦ ਬਸ਼ੀਰ ਵਾਸੀ ਮੁਹੱਲਾ ਗੋਬਿੰਦ ਨਗਰ ਸਾਹਮਣੇ ਰੇਲਵੇ ਸਟੇਸ਼ਨ ਮਾਲੇਰਕੋਟਲਾ ਨੂੰ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਸਦੇ ਕਬਜ਼ੇ ‘ਚੋਂ 13 ਗ੍ਰਾਮ ਚਿੱਟਾ, ਪਲਾਸਟਿਕ ਦੀਆਂ ਲਿਫਾਫੀਆਂ ਸਮੇਤ ਚਿੱਟਾ ਤੋਲਣ ਵਾਲਾ ਕੰਪਿਊਟਰੀ ਕੰਡਾ ਅਤੇ 10100 ਰੁਪੈ ਦੀ ਡਰੱਗ ਮਨੀ ਬਰਾਮਦ ਹੋਈ ਹੈ। ਐਸ.ਆਈ. ਸੁਖਦੇਵ ਢੀਂਗੀ ਨੇ ਦੱਸਿਆ ਕਿ ਇਹ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਕਈ ਵਾਰ ਪੁਲਿਸ ਨੂੰ ਚਕਮਾ ਦੇ ਕੇ ਬਚ ਨਿੱਕਲਿਆ ਸੀ ਜਿਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਨੰਬਰ 145 ਥਾਣਾ ਸਿਟੀ-1 ਮਾਲੇਰਕੋਟਲਾ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਮੌਕੇ ਐਸ.ਆਈ. ਸਤਵਿੰਦਰ ਸਿੰਘ, ਥਾਣੇਦਾਰ ਬਲਵੀਰ ਸਿੰਘ, ਹੌਲਦਾਰ ਮਨਪ੍ਰੀਤ ਸਿੰਘ, ਹੌਲਦਾਰ ਹਰਜੀਤ ਸਿੰਘ, ਕਾਂਸਟੇਬਲ ਅੰਮ੍ਰਿਤਪਾਲ ਸਿੰਘ ਆਦਿ ਨਾਰਕੋਟਿਕ ਸਪੈਸ਼ਲ ਸੈਲ ਦੀ ਪੁਲਿਸ ਟੀਮ ਵੀ ਹਾਜ਼ਰ ਸੀ।