April 27, 2026
#ਦੇਸ਼ ਦੁਨੀਆਂ

ਬਾਰਸੀਲੋਨਾ ਵਿੱਚ ਜਾਰੀਹਿੰਸਾ ਦੌਰਾਨ 74 ਵਿਅਕਤੀ ਜ਼ਖਮੀ

ਬਾਰਸੀਲੋਨਾ – ਸਪੇਨ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਕੈਟੇਲੋਨੀਆ ਸੂਬੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ 74 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਹਿੰਸਕ ਘਟਨਾ ਵਿਚਕਾਰ ਬਾਰਸੀਲੋਨਾ ਦੇ ਮੇਅਰ ਅਦਾ ਕੋਲਾ ਨੇ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕੀਤੀ ਹੈ| ਕੋਲਾ ਨੇ ਟਵੀਟ ਕਰ ਕੇ ਕਿਹਾ,”ਅਸੀਂ ਸ਼ਹਿਰ ਵਿੱਚ ਸ਼ਾਂਤੀ ਅਤੇ ਗੱਲਬਾਤ ਚਾਹੁੰਦੇ ਹਾਂ| ਅਸੀਂ ਸ਼ਾਂਤੀਪੂਰਣ ਲੋਕਾਂ ਨੂੰ ਕੈਦ ਕਰਕੇ ਜਾਂ ਉਨ੍ਹਾਂ ਤੇ ਦੋਸ਼ ਲਗਾ ਕੇ ਅਨਿਆ ਨਹੀਂ ਕਰਨਾ ਚਾਹੁੰਦੇ| ਅਸੀਂ ਹਿੰਸਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈਂਦੀ ਹੈ| ਅਸੀਂ ਸ਼ਾਂਤੀ ਅਤੇ ਗੱਲਬਾਤ ਦੀ ਅਪੀਲ ਕਰਦੇ ਹਾਂ|”ਸੁਪਰੀਮ ਕੋਰਟ ਵਲੋਂ ਕੈਟਲੋਨੀਆ ਦੇ 9 ਨੇਤਾਵਾਂ ਨੂੰ ਸਜ਼ਾ ਸੁਣਾਏ ਜਾਣ ਦੇ ਬਾਅਦ ਕੈਟਲੋਨੀਆ ਵਿੱਚ ਲਗਭਗ 40,000 ਵਿਅਕਤੀ ਸੜਕਾਂ ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ| ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅਧਿਕਾਰੀਆਂ ਤੇ ਵੱਖ-ਵੱਖ ਚੀਜ਼ਾਂ ਨੂੰ ਸੁੱਟਿਆ, ਕੂੜੇ ਦੇ ਡੱਬੇ ਵਿੱਚ ਅੱਗ ਲਗਾ ਦਿੱਤੀ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ| ਪੁਲੀਸ ਨੇ ਪ੍ਰਦਰਸ਼ਨਕਾਰੀਆਂ ਤੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ ਰਬੜ ਬੁਲਟ ਦਾਗੀਆਂ| ਇਸ ਦੇ ਇਲਾਵਾ ਲੀਡਾ, ਤਰਰਗੋਨਾ ਅਤੇ ਗਿਰੋਨਾ ਵਿੱਚ ਪ੍ਰਸ਼ਾਸਨਿਕ ਭਵਨਾਂ ਦੀਆਂ ਘਟਨਾਵਾਂ ਵਾਪਰੀਆਂ| ਕੈਟੇਲੋਨੀਆ ਵਿੱਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ 130 ਤੋਂ ਵਧੇਰੇ ਪ੍ਰਦਰਸ਼ਨਕਾਰੀ ਅਤੇ 70 ਪੁਲੀਸ ਅਧਿਕਾਰੀ ਜ਼ਖਮੀ ਹੋ ਗਏ ਸਨ|