April 29, 2026
#ਪੰਜਾਬ

ਆਰੀਅਨਜ਼ ਗਰੁੱਪ ਵੱਲੋਂ ਲਗਾਇਆ ਗਿਆ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇੱਕ ਸਰਵੇਖਣ ਕੈਂਪ

ਮੋਹਾਲੀ – ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਨੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਦੋ ਹਫਤੇ ਦਾ ਸਰਵੇਖਣ ਕੈਂਪ ਦਾ ਆਯੋਜਨ ਆਰੀਅਨਜ਼ ਕੈਂਪਸ ਅਤੇ ਨੇੜੇ ਨਾਢਾ ਸਾਹਿਬ, ਪੰਚਕੂਲਾ ਵਿਖੇ ਕੀਤਾ। ਇਸ ਕੈਂਪ ਵਿੱਚ ਬੀ.ਟੈੱਕ 5ਵੇਂ ਸਮੈਸਟਰ ਦੇ ਸੈਕੜੇ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਅਭਿਆਸ ਕਰਨ ਵਾਲੇ ਉਪਕਰਣਾਂ ਦੀ ਵਰਤੋਂ ਨਾਲ ਖੇਤਰ ਵਿੱਚ ਕੰਮ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਸਿਵਿਲ ਇੰਜਨੀਅਰਿੰਗ ਵਿਦਿਆਰਥੀਆਂ ਲਈ ਨਿਰਧਾਰਿਤ ਕੀਤੇ ਗਏ ਸਰਵੇਖਣ ਕੈਂਪ ਦਾ ਉਦੇਸ਼ ਉਹਨਾਂ ਨੂੰ ਸਿਵਿਲ ਇੰਜਨੀਅਰਿੰਗ ਵਿੱਚ ਪੇਸ਼ੇਵਰ ਅਤੇ ਅਸਲ ਕੰਮ ਦੇ ਅਭਿਆਸ ਨਾਲ ਸੰਬੰਧਿਤ ਵੱਖ-ਵੱਖ ਸਰਵੇਖਣ ਤਕਨੀਕਾਂ ਦੇ ਜ਼ਰੂਰੀ ਗਿਆਨ ਲਈ ਉਤਸ਼ਾਹਿਤ ਕਰਨਾ ਸੀ। ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਅਤੇ ਟੀਮ ਵਰਕ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਸੀ।ਇੰਸਟ੍ਰਕਟਰ, ਹਾਫਿਜ਼-ਉੱਲ-ਰਹਿਮਾਨ ਨੇ ਵਿਦਿਆਰਥੀਆਂ ਨੂੰ ਸਰਵੇਖਣ ਕਰਨ ਲਈ ਮਾਰਗ ਦਰਸ਼ਨ ਕੀਤਾ ਜਿਸ ਵਿੱਚ ਖੇਤਰ ਦੀ ਪੁਨਰ ਜਾਂਚ ਅਤੇ ਸਟੇਸ਼ਨ/ਪੁਆਇੰਟ ਅਤੇ ਰੂਟਾਂ ਦੀ ਚੌਣ ਸ਼ਾਮਿਲ ਸੀ। ਵਿਦਿਆਰਥੀਆਂ ਨੂੰ ਰਵਾਇਤੀ ਚਿੰਨਾਂ ਦੀ ਸਹਾਇਤਾ ਨਾਲ ਕੰਟੋਰਿੰਗ, ਕਾਸ਼ਤ ਕੀਤੇ ਖੇਤਰ, ਜੰਗਲ ਦਾ ਖੇਤਰ ਅਤੇ ਸਾਰੇ ਟੋਪੋਗ੍ਰਾਫਿਕਲ ਵੇਰਵਿਆਂ ਦੁਆਰਾ ਪਹਾੜੀ ਵਿਸ਼ੇਸ਼ਤਾਵਾਂ ਵੀ ਦਿਖਾਈਆ ਗਈਆ। ਫੀਲਡ ਵਿੱਚ 10 ਤੋ ਵੱਧ ਅਭਿਆਸ ਕੀਤੇ ਗਏ ਅਤੇ ਸਰਵੇਖਣ ਵਿੱਚ ਲੌਂੜੀਦੇ ਤਕਨੀਕੀ ਪਹਿਲੂਆਂ ਨੂੰ ਸਿੱਖਣ ਲਈ ਪ੍ਰੋਗਰਾਮ ਕੀਤੇ ਗਏ।ਇਸ ਕੈਂਪ ਦੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰੀਕਿਆਂ ਨਾਲ ਪਲੇਨ ਟੇਬਲ ਸਰਵੇ, ਆਟੋ ਅਤੇ ਡੰਪੀ ਲੈਵਲ ਦੁਆਰਾ ਮਾਪ ਰੀਪ੍ਰੋਸੀਕੇਟਿਵ ਸਰਵੇਖਣ ਵੀ ਕੀਤਾ। ਸਿਵਿਲ ਇੰਜਨੀਅਰਿੰਗ ਵਿਭਾਗ ਦੇ ਐਚ ਡੀ ਮਿਸ ਰਾਜਦੀਪ ਕੋਰ ਨੇ ਕਿਹਾ ਕਿ ਪਾਠਕ੍ਰਮ ਦੀ ਜ਼ਰੂਰਤ ਨੂੰ ਪੂਰਾ ਕਰਨ ਤੋ ਇਲਾਵਾ ਸਰਵੇਖਣ ਕੈਂਪ ਨੇ ਵਿਦਿਆਰਥੀਆਂ ਨੂੰ ਅਸਲ ਕੰਮਾਂ ਦੀ ਬਿਹਤਰ ਸਮਝਣ ਲਈ ਉਤਸ਼ਾਹਿਤ ਅਤੇ ਸਹਾਇਤਾ ਕੀਤੀ। ਉਹਨਾਂ ਨੇ ਕਿਹਾ ਕਿ ਅਜਿਹੇ ਸਰਵੇਖਣ ਕੈਂਪਾਂ ਦੇ ਤਜ਼ਰਬੇ ਵਿਦਿਆਰਥੀਆਂ ਅਤੇ ਖੇਤਰ ਦੇ ਕੰਮਾਂ ਦੀ ਸਮਝ ਨੂੰ ਵਧਾਉਣ ਲਈ ਅਨਮੋਲ ਹੁੰਦੇ ਹਨ।